ਸੀਰਾ ਲੋਹਾਰ ਧੂੜਕੋਟ
ਅੱਜ ਪੰਜਾਬੀ ਸੰਗੀਤ ਜਗਤ ਵਿੱਚ ਸੁਰ ਨਾਲੋਂ ਬੇਸੁਰਾ ਤੇ ਬੇਲੋੜਾ ਸ਼ੋਰ ਜਿਆਦਾ ਹੈ। ਗੀਤਾਂ ਦਾ ਵਿਸ਼ਾ ਡਾਂਗ, ਸੋਟੀ, ਰਫਲਾਂ ਤੇ ਆਪਣੀ ਹਉਮੈੰ ਨੂੰ ਪੱਠੇ ਪਾਉਣ ਵਾਲਾ ਹੈ। ਇਸ ਸਮੇਂ ‘ਚ ਹੁਸਤਿੰਦਰ ਦਾ ਗੀਤ “ਇੱਕ ਪਿੰਡ ਸਾਡੇ ਦਾ ਮੁੰਡਾ..” ਸੁਣਕੇ ਇੰਝ ਲੱਗਾ ਜਿਵੇੰ ਕਰੜੀ ਲੋਅ ਵੱਗਣ ਤੋੰ ਬਾਅਦ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਹੋਵੇ ਤੇ ਠੰਡੀ ਠੰਡੀ ਵਾਅ ਵੱਗਦੀ ਹੋਵੇ। ਇਸ਼ਕ ‘ਚ ਨਾਕਾਮ ਰਹੇ ਕੁਆਰੇ ਚਾਵਾਂ ਦੀ ਕਹਾਣੀ ਨੂੰ ਚਾਰ ਅੰਤਰਿਆਂ ‘ਚ ਇਸ ਤਰਾਂ ਕਲਮ ਰਾਹੀਂ ਚਿੱਤਰਿਆ ਕਿ ਕੱਲਾ ਕੱਲਾ ਕਿਰਦਾਰ ਸਾਹਵੇਂ ਆ ਕੇ ਖਲੋ ਗਿਆ। ਇਹ ਗੀਤ ਆਪਣੇ ਆਪ ‘ਚ ਇਕ ਵੱਡੀ ਫਿਲਮ ਲਕੋਈ ਬੈਠਾ ਹੈ। ਭਵਿੱਖ ‘ਚ ਹੁਸਤਿੰਦਰ ਤੋਂ ਐਸੇ ਹੋਰ ਗੀਤਾਂ ਦੀ ਆਸ ਬੱਝ ਗਈ ਹੈ। ਇਹ ਗੀਤ “ਟੀ. ਡੌਟ” ਕੰਪਨੀ ਦੀ ਪੇਸ਼ਕਸ ਹੈ। ਆਪਣੇ ਪਿਤਾ ਸਵ. ਪਰਮਜੀਤ ਸਿੰਘ ਨੂੰ ਸਮਰਪਤ ਗੀਤ ਨੂੰ ਲਿਖਿਆ, ਗਾਇਆ ਤੇ ਧੁਨ ਹੁਸਤਿੰਦਰ ਦੀ ਹੀ ਹੈ। ਇਸਦਾ ਮਿਊਜਿਕ “ਹਕੀਮ” ਦਾ ਹੈ ਤੇ ਵੀਡੀਓ “ਦਿ ਟਾਊਨ ਮੀਡੀਆ” ਦਾ ਹੈ। ਸਾਰੀ ਟੀਮ ਵਧਾਈ ਦੀ ਹੱਕਦਾਰ ਹੈ।