15.3 C
United Kingdom
Monday, June 22, 2026

More

    ਕਰੋਨਾ ਤਾਲਾਬੰਦੀ ਨੇ ਖੋਹੀ ਨੌਕਰੀ ਪਰ ਜੇਤੂ ਲੋਟੋ ਟਿਕਟ ਨੇ 10 ਮਿਲੀਅਨ ਡਾਲਰ ਨਾਲ ਖੋਲਤਾ ਖਜ਼ਾਨਾ

    ਭਲਾ ਹੋਇਆ ਮੇਰਾ ਚਰਖਾ ਟੁੱਟਾ…
    ਔਕਲੈਂਡ  20 ਮਈ (ਹਰਜਿੰਦਰ ਸਿੰਘ ਬਸਿਆਲਾ)

    ਹਮਿਲਟਨ ਦੇ ਇਕ ਵਿਅਕਤੀ ਦੀ ਕਰੋਨਾ ਵਾਇਰਸ ਦੇ ਚਲਦਿਆਂ ਦੇਸ਼ ਅੰਦਰ ਹੋਈ ਤਾਲਾਬੰਦੀ ਨੇ ਉਸਦੀ ਨੌਕਰੀ ਤਾਂ ਖੋਹ ਲਈ ਪਰ ਇਕ ਜੇਤੂ ਲਾਟਰੀ ਟਿਕਟ ਨੇ ਇਸ ਵਿਅਕਤੀ ਲਈ 10 ਮਿਲੀਅਨ ਡਾਲਰ ਦਾ ਖਜ਼ਾਨਾ ਖੋਲ੍ਹ ਦਿੱਤਾ। ਨੌਕਰੀ ਗਈ ਨੂੰ ਅਜੇ ਇਕ ਹਫਤਾ ਹੀ ਹੋਇਆ ਸੀ ਅਤੇ ਲਕਸ਼ਮੀ ਨੇ ਵਾਰੇ-ਨਿਆਰੇ ਕਰ ਦਿੱਤੇ। ਇਸ ਵਿਅਕਤੀ ਦੀ ਪਤਨੀ ਹੈਲਥ ਵਰਕਰ ਹੈ। ਜਦੋਂ ਇਹ ਘਰੇ ਲੰਚ ਕਰਨ ਆਈ ਤਾਂ ਉਸਦੇ ਪਤੀ ਨੇ ਉਸਨੂੰ ਸਰਪ੍ਰਾਈਜ ਦੇਣ ਵਾਸਤੇ ਇਕ ਲਿਫਾਫੇ ਦੇ ਵਿਚ ਅਖਬਾਰ ਦੀ ਉਹ ਕਟਿੰਗ ਪਾ ਦਿੱਤੀ ਜਿਸ ਦੇ ਵਿਚ ਜੇਤੂ ਨੰਬਰ ਲਿਖਿਆ ਸੀ। ਉਸਨੇ ਪਹਿਲਾਂ ਤਾਂ ਵਿਸ਼ਵਾਸ਼ ਨਾ ਕੀਤਾ ਪਰ ਜਦੋਂ ਫੋਨ ਉੇਤ ਇਹ ਵਿਖਾਇਆ ਤਾਂ ਜਾ ਕੇ ਉਸਨੂੰ ਤਸੱਲੀ ਹੋਈ। ਇਸ ਜੋੜੇ ਨੇ ਆਪਣਾ ਨਾਂਅ ਗੁਪਤ ਰੱਖਿਆ ਹੈ। ਸੋ ਕਈ ਵਾਰ ਕਿਸੀ ਚੀਜ਼ ਦਾ ਨੁਕਸਾਨ ਹੋਣ ਨਾਲ ਜ਼ਿੰਦ ਸੁਖਾਲੀ ਹੋ ਜਾਂਦੀ ਹੈ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ”ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਜ਼ਾਬੋਂ ਛੁਟੀ”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!