3.1 C
United Kingdom
Sunday, March 8, 2026

More

    ਗਾਇਕੀ ਦੇ ਖੇਤਰ ਵਿੱਚ ਧੁੰਮਾਂ ਪਾ ਰਿਹੈ ਪ੍ਰੀਤ ਸਿਆਂ

    ਸੁਖਚੈਨ ਸਿੰਘ,ਠੱਠੀ ਭਾਈ

    ਆਉ ਅੱਜ ਗੱਲ ਕਰੀਏ ਛੋਟੀ ਉਮਰ ਵਿੱਚ ਗਾਇਕੀ ਦੇ ਖੇਤਰ ਵਿੱਚ ਧੁੰਮਾਂ ਪਾ ਰਹੇ ਕਲਾਕਾਰ ਪ੍ਰੀਤ ਸਿਆਂ ਬਾਰੇ।ਪ੍ਰੀਤ ਸਿਆਂ ਦਾ ਜਨਮ 24/4/1989 ਨੂੰ ਪਿਤਾ ਨਾਹਰ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ, ਤਹਿਸੀਲ ਮਹਿਲ ਕਲਾਂ ਵਿਖੇ ਹੋਇਆ। ਉਨ੍ਹਾਂ ਨੇ ਸੰਤ ਬਾਬਾ ਈਸ਼ਰ ਦਾਸ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿੱਚੋਂ ਹੀ ਪੜ੍ਹਾਈ ਪ੍ਰਾਪਤ ਕੀਤੀ।ਪ੍ਰੀਤ ਸਿਆਂ ਨੂੰ ਬਚਪਨ ਤੋਂ ਗੀਤਕਾਰੀ ਦਾ ਸੌਕ ਸੀ ਤੇ ਨਾਲ ਦੀ ਨਾਲ ਹੀ ਕਲਾਕਾਰ ਬਨਣ ਦਾ ਸ਼ੌਕ ਸੀ। ਤੇ ਗਰੀਬੀ ਦੀ ਹਿੱਕ ਨੂੰ ਪਾੜਦੇ ਪਾੜਦੇ ਹੋੲੇ ੳੁਸਦਾ ੲਿਹ ਸ਼ੌਕ ਦਿਨੋਂ ਦਿਨ ਵੱਧਦਾ ਗਿਆ ਤੇ ਉਹ ਛੇਤੀ ਆਪਣੇ ਮੁਕਾਮ ਤੇ ਪੁੱਜ ਗਿਆ। ਤੇ ਨਾਲ ਦੀ ਨਾਲ ਉਹ ਸਮਾਜ ਭਲਾਈ ਦੇ ਕੰਮ ਵੀ ਕਰ ਰਹੇ ਹਨ। ਜਿਵੇ ੳੁਹ ਅਾਪ ਗਰੀਬ ਪਰਿਵਾਰ ਵਿੱਚੋਂ ੳੁੱਠ ਕੇ ਅੱਗੇ ਵੱਧਿਅਾ ਤੇ ੳੁਸੇ ਤਰਾਂ ੳੁਸ ਨੇ ਸੋਨੀ ਕਰਿਊ ਤੇ ਗੋਪੀ ਲੋਗਿਆ ਨੂੰ ਸੰਗੀਤ ਦੀ ਦੁਨੀਅਾ ਵਿੱਚ ਲੈ ਕੇ ਅਾੲੇ ਤੇ ੳੁਹਨਾ ਦਾ ਸੋਚਣਾ ਹੈ ਕੇ ਮੈ ਸਾਰੇ ਹੀ ਦੋਸਤਾ ਦੇ ਸਹਿਯੋਗ ਨਾਲ ੲਿਕ ਅਜਿਹਾ ਸਟੂਡੀਓ ਲਗਾੳੁਣਾ ਚਾਹੁੰਦੇ ਹਨ ਜਿਥੇ ਹਰ ੲਿਕ ਗਰੀਬ ਗਰ ਦਾ ਲੜਕਾ ਜਾ ਲੜਕੀ ਅਪਣੇ ਗਾੲੀਕੀ ਦੇ ਸ਼ੋਂਕ ਪੂਰੇ ਕਰ ਸਕਣ ਤੇ ੳੁਹ ਮਿਊਜ਼ਿਕ ਬਿਲ ਕੁਲ ਫਰੀ ਕਰਿਅਾ ਕਰਣ ਗੇ ਕਿਸੇ ਤੋ ਕੋੲੀ ਵੀ ਪੈਸਾ ਨਹੀ ਲੈਣਾ ਬੱਸ ਸੇਵਾ ਦੇ ਤੋਰ ਤੇ ਸਥਾਪਤ ਕੀਤਾ ਜਾਵੇਗਾ।
    ਪ੍ਰੀਤ ਸਿਆਂ ਦੇ ਹੁਣ ਤੱਕ 10ਗੀਤ ਮਾਰਕੀਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਉਹਨਾਂ ਹੁਣ ਤੱਕ ਦੇ ਗੀਤ, ਹੀਰਾਂ , 20 ਸਾਲਾ ਤੋਂ ,ਕਾਲੀ ਥਾਰ, ਫੇਸਬੁੱਕ ਸੈਂਟਰ, ਬੋਲੀਆਂ, ਜੱਟ ਦੇ ਹਲਾਤ, ਬਾਂਦਰੀ,ਪੰਜਾਬ, ੳੁਸਤਾਦ ਮੰਨਦੀ, ਚੁੜੇਲ ,ਬਾਬਾ ਨਾਨਕਾ, ਮੇਰਾ ਬਾਜਾ ਵਾਲਾ, ਪਾਪੀਆਂ ਹਨ। ਹੁਣ ਪ੍ਰੀਤ ਸਿਆਂ ਦੇ ਨਵੇ ਦੋ ਐਲਬਮ ,ਦੇਸੀ ਸੋਰੇ ਗੀਤ ਹਰਿਆਣਵੀ ਵੀ ਐੱਸ ਰਿਕਾਰਡ ਪ੍ਰਡਿਊਸਰ ਵਿਕਾਸ ਸੇਠੀ, ਤੇ ੲਿੱਕ ਗੀਤ ਅਪਣੀ ਜਿੰਦਗੀ ਤੇ ਜੋ ੳੁਸ ਨਾਲ ਹੁਣ ਤੱਕ ਬੀਤੀਅਾ ੳੁਹ ਗੀਤ ਦੁਬਾੲੀ ਸੂਟ ਕੀਤਾ ਗਿਅਾ ਤੇ ੳੁਸ ਦੇ ਪ੍ਰਡਿਊਸਰ ਕਸ਼ਮੀਰ ਸਿੰਘ ਸੋਹਲ ਸੱਤ ਰੰਗ ਐਂਟਰਟੇਨਮੈਂਟ ਨੇ ਕੀਤਾ ਹੈ ਜਲਦ ਸਰੋਤਿਆ ਦੀ ਕੁਚਹਿਰੀ ਵਿੱਚ ਪੇਸ਼ ਕੀਤੀ ਜਾਵੇਗੀ।ਪ੍ਰੀਤ ਸਿਆਂ ਕੲੀ ਬਾਹਰਲੇ ਮੁਲਕਾਂ ਵਿੱਚ ਵੀ ਆਪਣੇ ਗੀਤ ਫਿਲਮਾਂ ਚੁੱਕੇ ਹਨ।
    ਮੈਨੂੰ ਉਮੀਦ ਹੈ ਕਿ ਪ੍ਰੀਤ ਸਿਆਂ ਆਪਣੇ ਸੱਭਿਆਚਾਰ ਗੀਤਾਂ ਨੂੰ ਸਰੋਤਿਆਂ ਦੀ ਸੇਵਾ ਕਰਦੇ ਰਹਿਣਗੇ। ਪਰਮਾਤਮਾ ਉਨ੍ਹਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ।
    ਸੁਖਚੈਨ ਸਿੰਘ,ਠੱਠੀ ਭਾਈ,
    8437932924

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!