ਬਰਨਾਲਾ (ਬੰਧਨ ਤੋੜ ਸਿੰਘ,ਲਿਆਕਤ ਅਲੀ)

ਸੀ. ਆਈ. ਏ. ਸਟਾਫ਼ ਬਰਨਾਲਾ ਵੱਲੋਂ 120 ਡੱਬੇ ਦੇਸੀ ਸਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਬੱਸ ਸਟੈਡ ਤਪਾ ਵਿਖੇ ਨਾਕਾ ਲਗਾਇਆ ਹੋਇਆ ਸੀ। ਜਿਸ ਦੌਰਾਨ ਮਹਿੰਦਰਾ ਬਲੈਰੋ ਗੱਡੀ ਪੀ.ਬੀ.19 ਐੱਚ 9144 ਸਮੇਤ ਦੋ ਵਿਆਕਤੀ ਨੂੰ 120 ਡੱਬੇ ਦੇਸ਼ੀ ਸਰਾਬ ਠੇਕਾ ਸਮੇਤ ਕਾਬੂ ਕੀਤਾ। ਓਹਨਾਂ ਦੱਸਿਆ ਕਿ ਦੋਸੀਆਂ ਦੀ ਪਹਿਚਾਣ ਹੈਪੀ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕ੍ਰਿਸ਼ਨਗੜ ਜਿਲ੍ਹਾ ਮਾਨਸਾ ਅਤੇ ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਵਜੋਂ ਹੋਈ ਹੈ। ਜਿਨ੍ਹਾ ਉਪਰ ਐਕਸਾਇਜ ਐਕਟ ਤਹਿਤ ਵੱਖ ਵੱਖ ਧਰਾਵਾ ਲੱਗਾ ਕਿ ਥਾਣਾ ਤਪਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।