6.7 C
United Kingdom
Monday, March 9, 2026

More

    ਰੁਕ ਨਹੀਂ ਰਿਹਾ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ

    ਸੜਕਾਂ ਦੇ ਕਿਨਾਰਿਆਂ ਤੇ ਲੱਗੇ ਰੁੱਖ ਅੱਗ ਨੇ ਲੂਹੇ

    ਮੋਗਾ (ਮਿੰਟੂ ਖੁਰਮੀ)

    ਸਰਕਾਰ ਅਤੇ ਡਿਪਟੀ ਕਮਿਸ਼ਨਰ ਨੇ ਭਾਵੇਂ ਖੇਤਾਂ ’ਚ ਖੜੇ ਕਣਕ ਦੀ ਨਾੜ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਸਖਤ ਚਿਤਾਵਨੀ ਦਿੱਤੀ ਹੋਈ ਹੈ ਕਿ ਕਣਕ ਤੇ ਨਾੜ ਨੂੰ ਅੱਗ ਨਾ ਲਗਾਈ ਜਾਵੇ , ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ ਪਰ ਇਸ ਦੇ ਬਾਵਜੂਦ ਵੀ ਕਈ ਕਿਸਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਤੇ ਸ਼ਰੇਆਮ ਪ੍ਰਸ਼ਾਸਨ ਤੇ ਹੁਕਮਾਂ ਦੀ ਉਲੰਘਣਾਂ ਕਰਦਿਆਂ ਕਣਕ ਦੀ ਨਾੜ ਨੂੰ ਖੇਤਾਂ ਵਿਚ ਹੀ ਅੱਗ ਲਗਾ ਰਹੇ ਹਨ।ਪੰਜ ਦਰਿਆ ਦੀ ਟੀਮ ਵੱਲੋਂ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਨ ਸਮੇਂ ਦੇਖਣ ’ਚ ਆਇਆ ਹੈ ਕਿ ਕਿਸਾਨ ਪ੍ਰਸ਼ਾਸਨ ਦੀਆਂ ਹਦਾਇਤਾ ਨੂੰ ਟਿੱਚ ਜਾਣਦੇ ਹੋਏ ਸ਼ਰੇਆਮ ਕਣਕ ਦੀ ਨਾੜ ਨੂੰ ਅੱਗ ਲਗਾ ਰਹੇ ਹਨ,ਜਿਸ ਕਰਕੇ ਸਾਰੇ ਪਾਸੇ ਧੂੰਆ ਫੈਲਦਾ ਹੈ ਤੇ ਵਾਤਾਵਰਣ ਗੰਧਲਾ ਹੋ ਰਿਹਾ ਹੈ। ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਅਤੇ ਸਰਕਾਰ ਦਾ ਕੋਈ ਸੈਟੇਲਾਈਟ ਸਿਸਟਮ ਇਸ ਸਬੰਧੀ ਆਪਣੇ ਵੇਰਵੇ ਨਹੀਂ ਦੇ ਰਿਹਾ। ਪ੍ਰਸ਼ਾਸਨ ਇਸ ਵਿਸ਼ੇ ਤੇ ਅਵੇਸਲਾ ਹੋ ਇਸ ਕੁਰੀਤੀ ਨੂੰ ਰੋਕਣ ਲਈ ਗੰਭੀਰਤਾ ਨਹੀਂ ਦਿਖਾ ਰਿਹਾ, ਜਿਸਦੇ ਨਤੀਜੇ ਵਜੋਂ ਕਈ ਪ੍ਰਕਾਰ ਦੀਆਂ ਬੀਮਾਰੀਆ ਨੇ ਮਨੁੱਖ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ।
    ਸੜਕਾਂ ਤੇ ਲੱਗੇ ਰੁੱਖ ਅੱਗ ਦੇ ਸੇਕ ਨੇ ਲੂਹ ਸੁੱਟੇ ਹਨ ਜੋ ਰੁੱਖ ਲਗਾਉਣ ਦੀ ਮੁਹਿੰਮ ਨੂੰ ਬਰੇਕਾਂ ਲਾ ਰਹੇ ਜਾਪਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!