3.4 C
United Kingdom
Sunday, March 8, 2026

More

    ਫਿਲਮ ਜਗਤ ‘ਤੇ ਕੋਰੋਨਾ ਦੀ ਮਾਰ ਬਨਾਮ ਕਲਾਕਾਰਾਂ ਤੇ ਕਾਮਿਆਂ ਦੀ ਜ਼ਿੰਦਗੀ!!!!!

    ਸੰਜੀਵ ਭਨੋਟ

    ਸਾਰੀ ਦੁਨੀਆਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ। ਆਪਣੇ ਆਪ ਨੂੰ ਫ਼ੰਨੇ ਖਾਂ ਸਮਝਦੇ ਦੇਸ਼ ਅੱਜ ਗੋਡਿਆਂ ਭਾਰ ਬੈਠ ਗਏ ਨੇ ਤੇ ਕਿਸੇ ਚਮਤਕਾਰ ਦੀ ਉਡੀਕ ਕਰ ਰਹੇ ਹਨ। ਹਰ ਪਾਸੇ ਮੁਸ਼ਕਿਲਾਂ ਪਹਾੜ ਬਣ ਉੱਭ੍ਹਰ ਰਹੀਆਂ ਨੇ ਸਾਰੇ ਸੰਸਾਰ ਦੀ ਅਰਥ ਵਿਵਸਥਾ ਡਾਵਾਂਡੋਲ ਚਲ ਰਹੀ ਹੈ। ਇਸੇ ਤਰ੍ਹਾਂ ਸੰਸਾਰ ਭਰ ਦੀ ਫਿਲਮ ਇੰਡਸਟਰੀ ਵੀ ਇਸਤੋਂ ਬਹੁਤ ਪ੍ਰਭਾਵਿਤ ਹੋਈ ਹੈ। ਫ਼ਿਲਮ ਉਦਯੋਗ ਨਾਲ ਬਹੁਤ ਏਸੇ ਕਾਮੇ ਜੁੜੇ ਹੋਏ ਹੁੰਦੇ ਹਨ ਜਿਨ੍ਹਾਂ ਦਾ ਘਰ ਰੋਜ਼ ਦੀ ਕਮਾਈ ਤੇ ਨਿਰਭਰ ਹੁੰਦਾ ਹੈ। ਸਥਾਪਿਤ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਕਲਾਕਾਰ, ਪ੍ਰੋਡਕਸ਼ਨ ਟੀਮ, ਮੇਕਅੱਪ ਅਤੇ ਹੇਅਰ ਟੀਮ, ਸੈੱਟ ਬਣਾਉਣ ਵਾਲੇ ਤੇ ਕੇਟਰਿੰਗ ਨਾਲ ਜੁੜੇ ਸਾਰੇ ਕਾਮੇ ਹੁਣ ਵੇਹਲੇ ਬੈਠ ਚੁੱਕੇ ਨੇ। ਇਸ ਉਦਯੋਗ ਵਿੱਚ ਬਹੁਤ ਸਾਰੇ ਕਾਮੇ ਦੂਜੇ ਪ੍ਰਾਂਤ ਵਿੱਚ ਕੰਮ ਦੀ ਭਾਲ ਵਿਚ ਜਾਂਦੇ ਨੇ , ਭਾਰਤ ਦੀ ਗੱਲ ਕਰੀਏ ਤਾਂ ਮੁੰਬਈ ਨਗਰੀ ਬਾਲੀਵੁਡ ਵਿੱਚ ਲੱਖਾਂ ਕਲਾਕਾਰ ਆਪਣੇ ਸੁਪਨੇ ਪੂਰੇ ਕਰਨ ਹਰ ਸਾਲ਼ ਪਹੁੰਚਦੇ ਨੇ। ਅੱਜ ਦੇ ਮਜੂਦਾ ਹਲਾਤ ਬਹੁਤ ਦਰਦਨਾਕ ਹੈ ਲੌਕਡਾਉਨ ਦੇ ਚਲਦੇ ਪਿਛਲੇ ਤਿੰਨ ਮਹੀਨੇ ਤੋਂ ਕੰਮ ਬੰਦ ਹੈ। ਇਸ ਦੀ ਵਜ੍ਹਾ ਨਾਲ ਬਹੁਤ ਸਾਰੇ ਕਾਮੇ ਡਿਪ੍ਰੇਸ਼ਨ ਨਾਲ ਜੂਝ ਰਹੇ ਹਨ। ਖੁਦਕੁਸ਼ੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਨਵੀਆਂ ਫਿਲਮਾਂ ਨਾ ਆਉਣ ਦੇ ਨਾਲ ਵੱਡੇ ਵੱਡੇ ਪੀ ਵੀ ਆਰ ਸਿਨੇਮੇ ਬੰਦ ਹਨ। ਫ਼ਿਲਮ ਬਣਨ ਤੱਕ ਤੇ ਉਸਤੋਂ ਬਾਦ ਵਾਲੇ ਸਾਰੇ ਕਾਮੇ ਇਸ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
    ਜਲਦੀ ਹੀ ਸਾਰਾ ਕੁੱਝ ਠੀਕ ਹੋਵੇ ਤਾਂ ਜੋ ਜ਼ਿੰਦਗੀ ਦੁਵਾਰਾ ਰਫ਼ਤਾਰ ਫ਼ੜ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!