3.1 C
United Kingdom
Sunday, March 8, 2026

More

    ਪੰਜਾਬ ਪੁਲੀਸ ਨੇ ਸਰਗਮ ਰੌਂਤਾ ਦਾ ਜਨਮ ਦਿਨ ਮਨਾਇਆ


    ਨਿਹਾਲ ਸਿੰਘ ਵਾਲਾ,19 ਮਈ (ਜਗਵੀਰ ਆਜ਼ਾਦ )


    ਪੰਜਾਬ ਵਿੱਚ ਲਾਕ ਡਾਉਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਪੰਜਾਬ ਪੁਲੀਸ ਲੋਕਾਂ ਨਾਲ ਰਾਬਤਾ ਬਣਾਉਂਦਿਆਂ ਖੁਸ਼ੀ ਗਮੀ ਵਿੱਚ ਵੀ ਸ਼ਰੀਕ ਹੁੰਦੀ ਰਹੀ। ਨਿਹਾਲ ਸਿੰਘ ਵਾਲਾ ਪੁਲੀਸ ਵੱਲੋਂ ਡੀਐਸਪੀ ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਪਿੰਡ ਰੌਂਤਾ ਵਿਖੇ ਸਰਗਮ ਰੌਂਤਾ ਦਾ ਜਨਮ ਦਿਨ ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਵੱਲੋਂ ਮਨਾਇਆ ਗਿਆ। ਪੁਲੀਸ ਵੱਲੋਂ ਖੂਬਸੂਰਤ ਕੇਕ ਲਿਆਂਦਾ ਗਿਆ। ਡੀਐਸਪੀ ਮਨਜੀਤ ਸਿੰਘ ਢੇਸੀ ਨੇ ਸਰਗਮ ਰੌਂਤਾ ਨੂੰ 23ਵੇਂ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਰਗਮ ਹਿੰਮਤੀ ਜ਼ਜਬੇ ਵਾਲਾ ਨੌਜਵਾਨ ਹੈ ਜੋ ਕਿ #ਸਪਾਈਨਲ_ਇੰਜਰੀ ਨਾਲ ਲੜ ਰਿਹਾ ਹੈ। ਮੈਨੂੰ ਯਕੀਨ ਹੈ ਜਲਦ ਸਿਹਤਯਾਬ ਹੋਵੇਗਾ। ਓਹਨਾਂ ਨਾਲ ਥਾਣਾ ਮੁਖੀ ਪਲਵਿੰਦਰ ਸਿੰਘ,ਸਮਾਜ ਸੇਵੀ ਜਗਜੀਤ ਸਿੰਘ ਮਾਣੂਕੇ ਨੇ ਵੀ ਸੁਭ ਇੱਛਾਵਾਂ ਭੇਂਟ ਕੀਤੀਆਂ। ਸਰਗਮ ਦੇ ਦਾਦਾ ਸਾਹਿਤਕਾਰ ਤੇਜਾ ਸਿੰਘ ਰੌਂਤਾ ਨੇ ਡੀ ਐਸ ਪੀ ਮਨਜੀਤ ਸਿੰਘ,ਐਸ ਐੱਚ ਓ ਪਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਬੱਚਿਆਂ ਦੀ ਖੁਸ਼ੀ ਵਿੱਚ ਸ਼ਰੀਕ ਹੋਕੇ ਹੌਂਸਲਾ ਦੇਣਾ ਵਧੀਆ ਲੋਕ ਪੱਖੀ ਕਾਰਜ ਹੈ। ਇਸ ਸਮੇਂ ਪੱਤਰਕਾਰ ਮਨਪ੍ਰੀਤ ਸਿੰਘ ਧਾਲੀਵਾਲ,ਹਰਦੀਪ ਧੰਮੀ ਨੰਗਲ ,ਪੱਪੂ ਗਰਗ,ਬਲਜੀਤ ਗਰੇਵਾਲ,ਐਮੀ ਤੂਰ, ਜਗਵੀਰ ਅਜਾਦ (JVS) ,ਗੋਰਾ ਤੂਰ,ਸਿਮਰਤ ਕੌਰ , ਰਾਜਵਿੰਦਰ ਰੌਂਤਾ ,ਦਲਵਿੰਦਰ ਧਾਲੀਵਾਲ,ਰਜਿੰਦਰ ਸਿੰਘ ਖਾਈ,ਜਗਦੀਪ ਸਿੰਘ ਆਦਿ ਵੀ ਹਾਜਰ ਸਨ। ਸਰਗਮ ਰੌਂਤਾ ਨੇ ਕੇਕ ਕੱਟ ਕੇ ਪਹੁੰਚੀਆਂ ਸਖਸ਼ੀਅਤਾਂ ਡੀਐਸਪੀ ਮਨਜੀਤ ਸਿੰਘ,ਇੰਸਪੈਕਟਰ ਪਲਵਿੰਦਰ ਸਿੰਘ,ਜਗਜੀਤ ਸਿੰਘ ਮਾਣੂਕੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸ਼ੁੱਭ ਕਾਮਨਾਵਾਂ ਕਬੂਲ ਦਿਆਂ ਕਿਹਾ ਕਿ ਕਰਫਿਊ ਦੌਰਾਨ ਪੁਲੀਸ ਵੱਲੋਂ ਮੇਰਾ ਸ਼ਾਨਦਾਰ ਜਨਮ ਦਿਨ ਮਨਾਉਣ ਨਾਲ ਮੈਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ ਹੈ ਮੈਂ ਬਿਆਂ ਨਹੀਂ ਕਰ ਸਕਦਾ। ਜਿਕਰਯੋਗ ਹੈ ਕਿ ਸਰਗਮ ਰੌਂਤਾ ਲੇਖਕ ਪਤਰਕਾਰ ਰਾਜਵਿੰਦਰ ਰੌਂਤਾ ਦਾ ਬੇਟਾ ਹੈ ਕਲਾਤਮਿਕ ਰੁਚੀਆਂ ਦਾ ਮਾਲਕ ਆਰਟਿਸਟ ਹੈ।
    ਸਰਗਮ ਦਾ ਜਨਮ ਦਿਨ ਮਨਾਉਣ ਸਮੇਂ ਹਾਜਰ ਸਖਸ਼ੀਅਤਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!