ਅੱਜ ਭੋਗ ‘ਤੇ ਵਿਸ਼ੇਸ਼
ਇਸ ਦੁਨੀਆਂ ਵਿੱਚ ਆਉਣ ਵਾਲੇ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਮਕਸਦ ਹੈ ਕਿਰਤਕਰਨਾ ,ਪਰਮਾਤਮਾ ਦੇ ਬੰਦਗੀ ਕਰਨਾ ,ਲੋਕ ਸੇਵਾ ਕਰਨਾ ਜਦ ਕਿ ਫਲ ਦੇਣਾ ਪ੍ਰਮਾਤਮਾ ਦਾ ਕੰਮ ਹੁੰਦਾ ਹੈ ਹੈ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਇਸ ਮਕਸਦ ਤੇ ਪਹਿਰਾ ਦਿੰਦਾ ਹੈ ਉਹ ਆਪਣਾ ਜਨਮ ਸਫਲਾ ਕਰਕੇ ਜਾਂਦਾ ਹੈ ਇਹੋ ਜਿਹੇ ਹੀ ਇਨਸਾਨ ਸਨ ਅਜੈਬ ਸਿੰਘ ਗਰਚਾ ।
ਸਰਦਾਰ ਅਜੈਬ ਸਿੰਘ ਗਰਚਾ ਬੀਤੀ 11 ਮਈ ਨੂੰ ਪ੍ਰਮਾਤਮਾ ਵੱਲੋਂ ਦਿੱਤੇ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆ ਤੋਂ ਰੁੱਖਸਤ ਗਏ ਹਨ ਅਜੈਬ ਸਿੰਘ ਗਰਚਾ ਮੇਰੇ ਸਤਿਕਾਰਯੋਗ ਮਾਮਾ ਜੀ ਸਨ ਉਹ ਪੰਜ ਭੈਣ ਭਰਾ ਸਨ ਉਨ੍ਹਾਂ ਦਾ ਜਨਮ ਸਾਲ 1937 ਨੂੰ ਪਿਤਾ ਕਰਤਾਰ ਸਿੰਘ ਅਤੇ ਮਾਤਾ ਤੇਜ ਕੌਰ ਦੀ ਕੁੱਖੋਂ ਪਿੰੰਡ ਢੰਡਾਰੀ ਕਲਾਂ ਜ਼ਿਲਾ ਲੁਧਿਆਣਾ ਤੋਂ ਹੋਇਆ ਇੱਕ ਸਾਧਾਰਨ ਪਰਿਵਾਰ ਤੋਂ ਆਪਣੀ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਸਾਧਾਰਨ ਜੀਵਨ ਬਤੀਤ ਕਰਦਿਆਂ ਆਪ ਅਤੇ ਆਪਣੇ ਪਰਿਵਾਰ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਇਆ ਉਨ੍ਹਾਂ ਦਾ ਵੱਡਾ ਭਰਾ ਬਲਵੰਤ ਸਿੰਘ ਗਰਚਾ ਡੀ ਆਈ ਜੀ ਅਹੁਦੇ ਤੱਕ ਪਹੁੰਚੇ ਜਦ ਕਿ ਛੋਟਾ ਭਰਾ ਜਰਨੈਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਇੱਕ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਹੁੰਦਿਆਂ ਫਿਰ ਅਮਰੀਕਾ ਵਰਗੇ ਮੁਲਕ ਵਿੱਚ ਸੈਟਲ ਹੋਏ ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਬੇਟਾ ਸੁਖਵਿੰਦਰ ਸਿੰਘ ਗਰਚਾ ਅਤੇ ਤਿੰਨ ਬੇਟੀਆਂ ਗੁਰਮੀਤ, ਗੁਰਪ੍ਰੀਤ , ਜਸਪ੍ਰੀਤ ਪੜ੍ਹ ਲਿਖ ਕੇ ਵਧੀਆ ਸੰਸਕਾਰਾਂ ਨਾਲ ਸਮਾਜ ਦੇ ਇੱਕ ਵਧੀਆ ਮੁਕਾਮ ਤੇ ਪਹੁੰਚ ਕੇ ਆਪਣੀ ਜ਼ਿੰਦਗੀ ਦਾ ਵਧੀਆ ਨਿਰਵਾਹ ਕਰ ਰਹੀਆਂ ਹਨ । ਉਨ੍ਹਾਂ ਨੇ ਪਿੰਡ ਢੰਡਾਰੀ ਦੇ ਜ਼ਮੀਨ ਦੇ ਕੁਝ ਏਕੜਾ ਤੋਂ ਪਿੰਡ ਗੋਬਿੰਦਪੁਰਾ ਨਵਾਂ ਪਿੰਡ ਜਾ ਕੇ 50 ਏਕੜ ਦੇ ਕਰੀਬ ਰਕਬਾ ਆਪਣੇ ਤਨ ਮਨ ਧਨ ਦੀ ਮਿਹਨਤ ਨਾਲ ਪੂਰੇ ਪਰਿਵਾਰ ਲਈ ਜੋੜਿਆ , ਖੇਤੀਬਾੜੀ ਨਾਲ ਸਬੰਧਤ ਮਿਹਨਤ ਉਨ੍ਹਾਂ ਦੇ ਹਿਰਦੇ ਵਿੱਚ ਜੁੜੀ ਹੋਈ ਸੀ ਉਹ ਇੱਕ ਕਿਰਤ ਸੱਭਿਆਚਾਰ ਨਾਲ ਜੁੜੇ ਹੋਏ ਇਨਸਾਨ ਸਨ , ਉਹ ਇੱਕ ਮੋਜ਼ੀ ਜੱਟ ਸੀ ਉਸ ਨੇ ਜ਼ਿੰਦਗੀ ਮਾਣੀ ਹੈ ਭੋਗੀ ਨਹੀਂ, ਲੋਕਾਂ ਦੇ ਕੱਪੜੇ ਬਰਾਂਡਡ ਹੁੰਦੇ ਹਨ ਪਰ ਅਜੈਬ ਸਿੰਘ ਗਰਚਾ ਦੀ ਸੋਚ ਬਰਾਂਡਡ ਸੀ ਇਸ ਕਰਕੇ ਅੱਜ ਗਰਚਾ ਪਰਿਵਾਰ ਨੂੰ ਇਲਾਕੇ ਵਿੱਚ ਇੱਕ ਵੱਡਾ ਨਾਮਣਾ ਮਿਲਿਆ ਹੈ ਜੇਕਰ ਅੱਜ ਗਰਚਾ ਪਰਿਵਾਰ ਸਮਾਜ ਵਿੱਚ ਕਿਸੇ ਮੁਕਾਮ ਤੇ ਹੈ ਉਸ ਵਿੱਚ ਅਜੈਬ ਸਿੰਘ ਗਰਚਾ ਦੀ ਇੱਕ ਵੱਡੀ ਭੂਮਿਕਾ ਸੀ । ਕੁਝ ਮਹੀਨੇ ਪਹਿਲਾਂ ਮੇਰੇ ਮਾਤਾ ਅਤੇ ਉਨ੍ਹਾਂ ਦੀ ਵੱਡੀ ਭੈਣ ਨਛੱਤਰ ਕੌਰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ ਮਾਹੌਲ ਪਹਿਲਾਂ ਹੀ ਗਮਗੀਨ ਸੀ ਸਾਡੇ ਪਰਿਵਾਰਾਂ ਲਈ ਇਹ ਦੂਸਰਾ ਵੱਡਾ ਸਦਮਾ ਹੈ ।
ਜੇਕਰ ਅਜੈਬ ਸਿੰਘ ਗਰਚਾ ਦੀ ਜ਼ਿੰਦਗੀ ਦਾ ਲੇਖਾ ਜੋਖਾ ਕਰੀਏ ਉਹ ਆਪਣਾ ਜੀਵਨ ਸਫਲਾ ਕਰ ਕੇ ਗਏ ਹਨ ਵਧੀਆ ਉਮਰ ਭੋਗ ਕੇ ਅਤੇ ਜ਼ਿੰਦਗੀ ਦਾ ਵਧੀਆ ਪੈਂਡਾ ਤੈਅ ਕਰਕੇ ਗਏ ਹਨ ਪਰਿਵਾਰ ਨੂੰ ਵਧੀਆ ਸੰਸਕਾਰ ਦੇਕੇ ਗਏ ਹਨ ਸਵਰਗੀ ਅਜੈਬ ਸਿੰਘ ਗਰਚਾ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 20 ਮਈ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 2ਵਜੇ ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਗੋਵਿੰਦਪੁਰਾ ( ਨਵਾਂ ਪਿੰਡ ) ਨੇੜੇ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ । ਕਰੋਨਾ ਵਾਇਰਸ ਦੀ ਮਹਾਂਮਾਰੀ ਫ਼ੈਲੀ ਕਾਰਨ ਦੋਸਤਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੀਮਤ ਬੰਦੇ ਹੀ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ । ਹਾਲਾਤ ਠੀਕ ਹੋਣ ਤੇ ਫਿਰ ਉਨ੍ਹਾਂ ਦੀ ਯਾਦ ਦੇ ਵਿੱਚ ਸਮਾਗਮ ਰੱਖ ਕੇ ਦੁੱਖ ਸਾਂਝਾ ਕੀਤਾ ਜਾਵੇਗਾ ।
ਜਗਰੂਪ ਸਿੰਘ ਜਰਖੜ
9814300722