ਗੌਰਮਿੰਟ ਕਾਲਿਜ ਲੁੰਧਿਆਣਾ ਚ ਮੇਰੇ ਤੋਂ ਇੱਕ ਸਾਲ ਅੱਗੇ ਪੜ੍ਹਦੀ ਰਹੀ ਵੱਡੀ ਭੈਣ ਦੇਵਿੰਦਰ ਕੌਰ ਸੈਣੀ ਨੇ ਇਸ ਨੂੰ ਬੋਲਦੀ ਕਿਤਾਬ ਚ ਢਾਲ ਕੇ ਯੂ ਟਿਊਬ ‘ਤੇ ਪਾ ਦਿੱਤਾ ਹੈ।
ਮੇਰੇ ਗਿਆਤ ਚ ਸੰਪੂਰਨ ਕਿਤਾਬ ਨੂੰ ਇੱਕੋ ਆਵਾਜ਼ ਨੇ ਏਨੀ ਮਿਹਨਤ ਨਾਲ ਸ਼ਾਇਦ ਹੀ ਕਿਸੇ ਨੇ ਤਿਆਰ ਕੀਤਾ ਹੋਵੇ।
ਦੇਵਿੰਦਰ ਕੌਰ ਸੈਣੀ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਚ ਪੰਜਾਬੀ ਦੀ ਅਧਿਆਪਕਾ ਰਹੀ ਹੈ ਤੇ ਲੰਮਾ ਸਮਾਂ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਦੀ ਡੀਨ ਰਹੀ ਹੈ।
ਕਰੋਨਾ ਮਹਾਂਮਾਰੀ ਦੀ ਦਹਿਸ਼ਤ ਤੋਂ ਖ਼ੌਫ਼ਜ਼ਦਾ ਹੋਣ ਦੀ ਥਾਂ ਉਸ ਮੇਰੀ ਕਿਤਾਬ ਨੂੰ ਚੁਣਿਆ, ਪੜ੍ਹਿਆ ਕੇ ਰੀਕਾਰਡ ਕੀਤਾ ਹੈ।
ਸ਼ੁਕਰੀਆ ਸ਼ਬਦ ਬਹੁਤ ਨਿੱਕਾ ਹੈ।
ਇਸ ਤਰ੍ਹਾਂ ਦੇ ਉਤਸ਼ਾਹ ਹੀ ਮੈਨੂੰ ਤੋਰੀ ਫਿਰਦੇ ਨੇ।
ਜੇ ਇਹ ਯਤਨ ਚੰਗਾ ਲੱਗੇ ਤਾਂ ਇਹ ਲਿੰਕ ਅੱਗੇ ਤੋਰ ਸਕਦੇ ਹੋ।
ਧੰਨਵਾਦ!
ਗੁਰਭਜਨ ਗਿੱਲ
18.5.2020