3.2 C
United Kingdom
Friday, March 6, 2026

More

    ਹੀਥਰੋ ਪ੍ਰਬੰਧਕਾਂ ਨੇ ‘ਘੱਟ ਜੋਖਮ’ ਵਾਲੇ ਦੇਸ਼ਾਂ ਨੂੰ ਉਡਾਣਾਂ ਦੀ ਦੁਬਾਰਾ ਸ਼ੁਰੂਆਤ ਕਰਨ ਲਈ ਅਪੀਲ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਹੀਥਰੋ ਏਅਰਪੋਰਟ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਦੇਸ਼ ਦੀ ਆਰਥਿਕਤਾ ਦੇ ਪੁਨਰ ਨਿਰਮਾਣ ਲਈ ਕੋਰੋਨਾ ਵਾਇਰਸ ਤੋਂ ਘੱਟ ਪੀੜਿਤ ਦੇਸ਼ਾਂ ਦੇ ਵਿਚਕਾਰ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਲਈ ਅਪੀਲ ਕੀਤੀ ਹੈ ਕਿਉਕਿ ਲਾਕਡਾਉਨ ਦੌਰਾਨ ਯਾਤਰੀਆਂ ਦੀ ਗਿਣਤੀ 97% ਘੱਟ ਗਈ ਹੈ। ਏਅਰਪੋਰਟ ਦੇ ਚੀਫ ਐਗਜ਼ੀਕਿਊਟਿਵ ਜੌਨ ਹੌਲੈਂਡ-ਕੇਏ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਯੂਕੇ ਨੂੰ ਦੇਖਣਾ ਚਾਹੀਦਾ ਹੈ ਕਿ ਉਡਾਣਾਂ ਕਿੱਥੇ ਜਾ ਸਕਦੀਆਂ ਹਨ। ਜਿਸ ਨਾਲ ਕਿ ਯੂਕੇ ਦੀ ਆਰਥਿਕਤਾ ਨੂੰ ਨੁਕਸਾਨ ਨਾ ਹੋਵੇ।ਕੋਵਿਡ -19 ਦਾ ਪਤਾ ਲਗਾਉਣ ਲਈ ਥਰਮਲ ਸਕ੍ਰੀਨਿੰਗ ਪ੍ਰਕਿਰਿਆ ਦਾ ਇਸਤੇਮਾਲ ਕੀਤਾ ਜਾਵੇਗਾ। ਸ਼੍ਰੀ ਹੌਲੈਂਡ-ਕੇਏ ਨੇ ਕਿਹਾ ਕਿ ਹਵਾਬਾਜ਼ੀ ਯੂਕੇ ਦੀ ਆਰਥਿਕਤਾ ਦਾ ਆਧਾਰ ਹੈ। ਲਾਕਡਾਊਨ ਤੋਂ ਪਹਿਲਾ ਹੀਥਰੋ ੲਏਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਔਸਤਨ 250,000 ਸੀ ਜੋ ਕਿ ਹੁਣ 5,000 ਅਤੇ 6,000 ਦੇ ਵਿਚਕਾਰ ਹੋ ਗਈ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜਿੰਨਾ ਚਿਰ ਕੁਆਰੰਟੀਨ ਮੌਜੂਦ ਹੈ, ਇਹ ਪੱਧਰ ਜਾਰੀ ਰਹਿ ਸਕਦਾ ਹੈ।
    ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇੱਕ ਹੋਰ ਅੰਤਰਰਾਸ਼ਟਰੀ ਮਿਆਰ ਰੱਖੇ, ਤਾਂ ਜੋ ਘੱਟ ਖਤਰੇ ਵਾਲੇ ਦੇਸ਼ਾਂ ਦੇ ਵਿਚਕਾਰ ਉਡਾਣਾਂ ਸੁ਼ਰੂ ਹੋ ਸਕਣ ਜਿਸ ਨਾਲ ਕਿ ਆਰਥਿਕਤਾ ਮਜਬੂਤ ਹੋਣ ਵਿੱਚ ਮੱਦਦ ਮਿਲ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!