5.4 C
United Kingdom
Friday, March 6, 2026

More

    Video- ਪਹਿਲੇ ਸਿੰਗਲ ਟਰੈਕ “ਮੇਰਾ ਦਾਅਵਾ” ਨਾਲ ਪੇਸ਼ ਹੈ ਪ੍ਰਿੰਸ ਸ਼ਰਮਾ

    ਗੀਤ ਦੀ ਗੱਲ ਕਰਦਿਆਂ
    ?“ਤੇਰੇ ਮਗਰੋਂ ਨਾਂ ਕੋਈ ਆਇਆ ਇਨਾਂ ਸੁੰਨੀਆਂ ਬਾਹਾਂ ਚ ” ?ਖੂਬਸੂਰਤ ਸਾਹਿਤਕ ਗਾਣੇ ਨੂੰ ਜਸ ਰਿਕਾਰਡਜ ਨੇ ਰਿਲੀਜ ਕੀਤਾ
    ਡਾ.ਸੁਰਜੀਤ ਸਿੰਘ ਭਦੌੜ *


    ਦੁਨੀਆਂ ਭਰ ਚ ਚੱਲ ਰਹੀ ਮਹਾਂਮਾਰੀ ਨੇ ਜਿੰਦਗੀ ਦੀ ਰਫਤਾਰ ਚਾਹੇ ਹੌਲੀ ਕੀਤੀ ਹੈ ਲੇਕਿਨ ਸੰਗੀਤ ਦੇ ਖੇਤਰ ਨਾਲ ਜੁੜੇ ਲੋਕ ਲਗਾਤਾਰ ਆਪਣੀਆਂ ਕਲਾਕਾਰੀਆਂ ਨਾਲ ਲੋਕਾਂ ਦੀ ਕਚਹਿਰੀ ਚ ਲਗਾਤਾਰ ਪੇਸ਼ ਹੋ ਰਹੇ ਹਨ । ਇਸ ਸਮੇਂ ਵਿੱਚ ਵੀ ਸੀਮਤ ਸਾਧਨਾਂ ਨਾਲ ਸੰਗੀਤ ਅਤੇ ਵੀਡੀਓ ਰਿਕਾਰਡਿੰਗਾਂ ਦਾ ਰਿਲੀਜ ਹੋਣਾ ਸ਼ੁਭ ਸਗਨ ਹੈ । ਸ਼ੋਸਲ ਮੀਡੀਆ ਅਤੇ ਸੰਗੀਤ ਦੇ ਵਧਦੇ ਫੈਲਾਅ ਦੇ ਕਾਰਨ ਸੰਗੀਤਕ ਖੇਤਰ ਵਿੱਚ ਵੱਖ ਵੱਖ ਕਿੱਤਿਆਂ ਦੇ ਕਿੱਤਾਕਾਰੀ ਅਤੇ ਚੰਗੇ ਪੜੇ ਲਿਖੇ ਨੌਜਵਾਨਾਂ ਵੱਲੋਂ ਇਸ ਖੇਤਰ ਵਿੱਚ ਆਪਣੀ ਜੋਰ ਅਜਮਾਈ ਕੀਤੀ ਜਾ ਰਹੀ ਹੈ ਅਤੇ ਆਪਣੀ ਮਿਹਨਤ ਨਾਲ ਇਹ ਨੌਜਵਾਨ ਸਫਲ ਵੀ ਹੋ ਰਹੇ ਹਨ। ਇਸ ਸਮੇਂ ਇਸ ਖੇਤਰ ਵਿੱਚ ਪਟਿਆਲਾ ਦੇ ਵਕੀਲ ਮੁੰਡੇ ਪ੍ਰਿੰਸ ਸ਼ਰਮਾਂ ਦੁਆਰਾ ਸਿੰਗਲ ਟਰੈਕ ਗਾਣੇ “ ਮੇਰਾ ਦਾਅਵਾ ” ਨਾਲ ਸੰਗੀਤ ਇੰਡਸਟਰੀ ਵਿੱਚ ਦਾਖਲਾ ਵੀ ਉਤਸਾਹਜਨਕ ਹੈ । ਪ੍ਰਿੰਸ ਸ਼ਰਮਾਂ ਦੀ ਸੁਰੀਲੀ ਆਵਾਜ ਵਿੱਚ “ ਤੇਰੇ ਪੈਰਾਂ ਦੀ ਮਿੱਟੀ ਨੂੰ ਪਲਕਾਂ ਤੇ ਕੱਠੀ ਕਰਕੇ, ਖਾਬਾਂ ਦਾ ਮਹਿਲ ਸਜਾਇਆ ਕਦਮਾਂ ਚ ਹਾਸੇ ਧਰ ਕੇ , ਤੇਰੇ ਮਗਰੋਂ ਨਾਂ ਕੋਈ ਆਇਆ ਇਨਾਂ ਸੁੰਨੀਆਂ ਬਾਹਾਂ ਚ ” ਵਾਲੇ ਇਸ ਖੂਬਸੂਰਤ ਸਾਹਿਤਕ ਗਾਣੇ ਨੂੰ ਜਸ ਰਿਕਾਰਡਜ ਨੇ ਰਿਲੀਜ ਕੀਤਾ ਹੈ । ਗਾਣੇ ਦੇ ਬੋਲ ਸਾਹਿਲ ਸੋਢੀ ਦੁਆਰਾ ਲਿਖੇ ਗਏ ਹਨ । ਅੱਜ ਹੀ ਜੱਸ ਰਿਕਾਰਡ ਦੇ ਯੂ-ਟਿਊਬ ਚੈਨਲ ਤੇ ਰਿਲੀਜ ਇਹ ਚਾਹੇ ਪ੍ਰਿੰਸ ਦਾ ਪਹਿਲਾਂ ਗਾਣਾ ਹੈ ਪਰ ਉਹ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜਿਆ ਸੰਘਰਸ਼ਸੀਲ ਨੌਜਵਾਨ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਗ੍ਰੈਜੂਏਟ ਪ੍ਰਿੰਸ ਬਚਪਨ ਤੋਂ ਗਾਇਕੀ ਕਰਦਾ ਆਵਾਜ ਪਟਿਆਲਾ ਦੀ ਰਿਐਲਿਟੀ ਸ਼ੋਅ ਦਾ ਜੇਤੂ ਵੀ ਰਿਹਾ ਹੈ । ਅਦਾਕਾਰੀ ਵਿੱਚ ਹੱਥ ਅਜਮਾਈ ਕਰਦਿਆਂ 2016 ਵਿੱਚ ਇੱਕ ਪੰਜਾਬੀ ਲਘੂ ਫਿਲਮ “ ਅਹਿਸਾਸ ” ਵਿੱਚ ਆਪਣੀ ਅਦਾਕਾਰੀ ਵੀ ਦਿਖਾ ਚੁੱਕਿਆ ਹੈ । ਪ੍ਰਿੰਸ ਦੀ ਇੱਕ ਹੋਰ ਛੁੱਪੀ ਕਲਾ ਵੀ ਉਹਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦੀ ਹੈ ਜਦੋਂ ਉਹ ਮਹਿਲਾ, ਬੱਚੇ ਜਾਂ ਬੁੱਢੇ ਵਿਅਕਤੀ ਸਮੇਤ ਕੋਈ ਵੀ ਆਵਾਜ ਆਪਣੀ ਆਵਾਜ ਵਿੱਚ ਨਿਕਾਲ ਸਕਦਾ ਹੈ । ਇਸਦਾ ਨਮੂਨਾ ਉਹ 2017 ਵਿੱਚ ਇੱਕ ਮਿਸ਼ਨ ਸਵੱਛ ਅਤੇ ਸਵੱਸਥ ਅਧੀਨ ਲਘੂ ਫਿਲਮ “ ਸਵੱਛ ਅਤੇ ਸਵੱਸਥ ਪੰਜਾਬ ” ਰਾਹੀਂ ਬਾਖੂਬੀ ਦੇਖਿਆ ਜਾ ਸਕਦਾ ਹੈ । ਆਸ ਕਰਦੇ ਹਾਂ ਕਿ ਇਹ ਨੌਜਵਾਨ ਭਵਿੱਖ ਵਿੱਚ ਵੀ ਸਾਫ ਸੁਥਰੀ ਗਾਇਕੀ ਨਾਲ ਮੰਨੋਰੰਜਨ ਕਰਦਾ ਰਹੇਗਾ ।
    +91-9884-88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!