7.9 C
United Kingdom
Saturday, March 7, 2026

More

    ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ

    ਹੰਡਿਆਇਆ, 18ਮਈ (ਲਿਆਕਤ ਅਲੀ/ਕਰਨ ਬਾਵਾ)
    ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਦੀ ਅਣਪਛਾਤੇ ਵਹੀਕਲ ਦੀ ਫੇਟ ਵਜਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।
    ਘਟਨਾਂ ਦੀ ਜਾਂਚ ਕਰਦਿਆਂ ਪੁਲੀਸ ਚੌਂਕੀ ਹੰਡਿਆਇਆ ਗੁਰਪਾਲ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਮੋਟਰਸਾਇਕਲ ਨੰਬਰ ਪੀ.ਬੀ. 28ਡੀ- 8517 ਉਪਰ ਬਰਨਾਲਾ ਤੋਂ ਤਪਾ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਖੁੱਡੀ ਖੁਰਦ ਨਜ਼ਦੀਕ ਪਹੁੰਚਣ ਲੱਗਿਆ ਤਾਂ ਉਸ ਤੋਂ ਪਹਿਲਾਂ ਬਣੇ ਕੱਟ ਕੋਲ ਕਿਸੇ ਅਣਪਛਾਤੇ ਵਹੀਕਲ ਨੇ ਇਸਨੂੰ ਲਪੇਟ ਵਿਚ ਲੈ ਲਿਆ।ਇਸ ਵਾਪਰੇ ਦਰਦਨਾਕ ਹਾਦਸੇ ਦੀ ਜਿਉਂ ਹੀ ਸੂਚਨਾਂ ਮਿਲੀ ਤਾਂ ਤੁਰੰਤ ਘਟਨਾਂ ਉਪਰ ਪਹੁੰਚ ਕੇ ਵੇਖਿਆ ਤਾਂ ਇਹ ਵਿਅਕਤੀ ਮ੍ਰਿਤਕ ਸੜਕ ਉਪਰ ਪਿਆ ਸੀ। ਜਿਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮ੍ਰਿਤਕ ਦੀ ਸਨਾਖ਼ਤ ਬਲਵਿੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਖੁੱਡੀ ਵਜੋਂ ਪੁਸ਼ਟੀ ਕੀਤੀ। ਖ਼ਬਰ ਲਿਖ਼ੇ ਜਾਣ ਤੱਕ ਮ੍ਰਿਤਕ ਲਾਸ਼ ਦਾ ਪੋਸਟਮਾਰਟਮ ਕਰਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!