3.1 C
United Kingdom
Sunday, March 8, 2026

More

    ‘ਸ਼ਹਿਤੂਤਾਂ’/ਕਵਿਤਾ

    ਮਨਦੀਪ ਕੌਰ ਭੰਮਰਾ

    ਉੱਗਿਆ ਤੇਰੀ ਰੂਹ ਦੇ ਵਿੱਚ ਜੇਕਰ ਚਾਨਣ ਹੋਵੇ,
    ਜੇਕਰ ਨਵੀਨ ਰੌਸ਼ਨੀ ਤੇਰੀ ਰੂਹ ਦੀ ਹਾਨਣ ਹੋਵੇ,
    ਨਵੀਂ ਸੋਚ ਅਤੇ ਨਵੀਂ ਬੁਲੰਦੀ ਦਾ ਜੇ ਮਾਨਣ ਹੋਵੇ,
    ਜਾ ਬੈਠੀ ਤੂੰ ਉਹਦੇ ਸਾਹਵੇਂ ਜੇ ਤੇਰੇ ਵਿੱਚ ਕਣ ਹੋਵੇ।

    ਗਿਆਨ ਦਾ ਵਰਕਾ ਫਰੋਲ ਨਵਾਂ ਤੂੰ ਕੋਈ ਸਾਥੀ,
    ਕਰਾਂਗੇ ਗੱਲਾਂ ਆਪਾਂ ਵੀ ਫੇਰ ਕਿਤੇ ਬਹਿਕੇ ਬਾਕੀ,
    ਹਾਲੇ ਤਾਂ ਜੀਵਨ ਦੇ ਵਿੱਚ ਬਹੁਤ ਉਲਝਣਾਂ ਸਾਕੀ,
    ਸੁਲਝ ਜਾਣਗੇ ਸਾਰੇ ਮਸਲੇ ਗੱਲਾਂ ਨਾਲ਼ ਬੇਬਾਕੀ।

    ਮੰਜ਼ਿਲ ਮਿਲ਼ਦੀ ਉਨ੍ਹਾਂ ਨੂੰ ਜੋ ਧਾਰ ਲੈਂਦੇ ਜੋ ਅੜਨਾ,
    ਉੱਜਲ ਸੋਚ ਤੇ ਲੰਮਾ ਜੇਰਾ ਸੱਚ ਦਾ ਪੱਲਾ ਫੜਨਾ,
    ਕਰਮਾਂ ਤੇ ਧਰਮਾਂ ਦੇ ਉਹਲੇ ਵਿੱਚ ਜਾਨਣ ਖੜ੍ਹਨਾ,
    ਹੱਕਾਂ ਖਾਤਿਰ ਉਹਨਾਂ ਨੂੰ ਪੈ ਜਾਂਦਾ ਫਿਰ ਲੜਨਾ।

    ਹੂਕਰ ਮਨ ਦੀ ਸੱਦੇ ਨਦੀਓਂ ਉਰੇ ਟਿਕਾਣਾ ਨਾਹੀਂ,
    ਹਉਕੇ ਹਾਵੇ ਨਾ ਰਹਿਣ ਮਨ ਵਿੱਚ ਨਾ ਹੀ ਆਹੀਂ,
    ਉੱਜਲ ਤੇ ਸੁੱਚੀਆਂ ਸੋਚਾਂ ਲਾਹੁਣ ਦਿਲਾਂ ਦੀ ਕਾਹੀ,
    ਪਾਵਣ ਮੁੱਲ ਉਨ੍ਹਾਂ ਦਾ ਲੋਕੀਂ ਰਹਿਣ ਖਲੋਤੇ ਰਾਹੀਂ।

    ਪਰਬਤ ਵਰਗੇ ਉੱਚੇ ਜਿਗਰੇ ਹੁੰਦੇ ਜਿੰਨ੍ਹਾਂ ਪੁੱਤਾਂ ਦੇ,
    ਮਾਵਾਂ ਉਹ ਧੰਨ ਹੋ ਜਾਵਣ ਅਪਣੇ ਨਾਲ਼ ਸਪੂਤਾਂ ਦੇ,
    ਬਾਪ ਖੁਸ਼ ਹੋਵੇ ਤੇ ਮਾਣ ਕਰੇ ਰੱਬ ਦੀਆਂ ਜੁਗਤਾਂ ਤੇ
    ਮਿੱਠੇ ਲੱਗਣ ਲੋਕਾਂ ਨੂੰ ਵੀ ਉਹ ਵਾਂਗ‘ਸ਼ਹਿਤੂਤਾਂ’ਦੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!