ਭੁਬਨੇਸ਼ਵਰ (ਪੰਜ ਦਰਿਆ ਬਿਊਰੋ)
ਚਕਰਵਾਤੀ ਤੂਫਾਨ ‘ਅੰਫਾਨ’ ਨੇ ਸੋਮਵਾਰ ਨੂੰ ਭਿਆਨਕ ਰੂਪ ਅਖ਼ਤਿਆਰ ਕਰ ਲਿਆ। ਇਸ ਕਾਰਨ ਹੁਣ ਉੜੀਸਾ ਦੇ ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਹੀ ਭਾਰੀ ਮੀਂਹ ਪੈ ਸਕਦਾ ਹੈ। ਇਸ ਚੇਤਾਵਨੀ ਤੋਂ ਬਾਅਦ ਸੂਬਾ ਸਰਕਾਰ 11 ਲੱਖ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿਚੋਂ ਕੱਢਣ ਦੀਆਂ ਤਿਆਰੀਆਂ ਵਿੱਚ ਜੁਟ ਗਈ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਿਆਨਕ ਚਕਰਵਾਤੀ ਤੂਫਾਨ ਵਿੱਚ ਬਦਲਿਆ ‘ਅੰਫਾਨ’ ਬੰਗਾਲ ਦੀ ਖਾੜੀ ਨਾਲ ਲੱਗਣ ਵਾਲੇ ਵਿਚਕਾਰਲੇ ਅਤੇ ਪੱਛਮੀ ਹਿੱਸਿਆਂ ਉਪਰੋਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ ਅਤੇ ਅਗਲੇ 12 ਘੰਟਿਆਂ ਵਿੱਚ ਇਹ ਹੋਰ ਭਿਆਨਕ ਹੋ ਸਕਦਾ ਹੈ।