“ਹੈਪੀ ਚੌਧਰੀ “ ਟੋਰਾਂਟੋ (ਕਨੇਡਾ)
ਸੂਹਾ ਚੋਲ਼ਾ, ਪੈਰੀਂ ਘੁੰਗਰੂ,
ਜਲਵਾ ਵੇਖ ਮਲੰਗਾਂ ਵਾਲਾ।
ਮੌਲਾ ਅੱਲਾ ਪਾਣ ਚੜ੍ਹਾਦੇ,
ਇਸ਼ਕ ਖੁਦਾਇ ਰੰਗਾਂ ਵਾਲਾ..!
ਅਮਨਾਂ ਵਾਲੇ ਕਲਮੇ ਪੜ੍ਹਦਾਂ,
ਕਰਮਾ ਕਰਦਾਂ ਜੰਗਾਂ ਵਾਲਾ।
ਜ਼ਿੰਦਾ ਲਾਸ਼ਾਂ ਜੱਗ ‘ਤੇ ਘੁੰਮਣ,
ਕਾਹਦਾ ਹਿਸਾਬ ਕਰੰਗਾਂ ਵਾਲਾ।
ਮੋਹ ਦੇ ਪੈਰੀਂ ਬੰਨ੍ਹ ਲਏ ਘੁੰਗਰੂ,
ਪਰਦਾ ਚੁੱਕ ‘ਤਾ ਸੰਗਾਂ ਵਾਲਾ।
ਅੱਡਰੇ ਰਾਹ ਨੇ ਤੇਰੇ “ਹੈਪੀ”,
ਤੇਰਾ ਤੌਰ ਨਿਸ਼ੰਗਾਂ ਵਾਲਾ .!