ਹਨੀ ਚਹਿਲ
ਦੋਸਤੋ ਅੱਜ ਜਿਸ ਖਿਡਾਰੀ ਬਾਰੇ ਲਿਖਣ ਲੱਗਾ ਹਾਂ, ਇਹ ਲੰਬੇ ਸਮੇਂ ਤੋਂ ਮਾਂ ਖੇਡ ਕਬੱਡੀ ਦੇ ਮੈਦਾਨਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਅੱਜ ਵੀ ਕਹਿੰਦੇ ਕਹਾਉਂਦੇ ਧਾਵੀ ਮੂਧੇ ਕਰਨ ਦਾ ਦਮ ਰੱਖਦਾ ਹੈ। ਵੱਡਾ ਨਾਮ ਹੈ ਖੇਡ ਕਬੱਡੀ ‘ਚ ਹਰਜੀਤ ਚੈਹਿਲਾ ਦਾ। ਅੱਜਕਲ੍ਹ ਸਟਾਰ ਖਿਡਾਰੀ ਵੀ 22 ਹਰਜੀਤ ਨੂੰ ਸਤਿਕਾਰ ਵਜੋਂ ਉਸਤਾਦ ਕਹਿ ਕੇ ਬੁਲਾਉਂਦੇ ਆ। ਹੱਕ ਵੀ ਬਣਦਾ ਕਿਉਕਿ ਇਨ੍ਹਾਂ ਲੰਬਾ ਸਮਾਂ ਖੇਡਣਾ ਵੀ ਹਰੇਕ ਦੇ ਵੱਸ ਦੀ ਗੱਲ ਨੀ। ਹਰਜੀਤ ਬਾਈ ਦਾ ਜਨਮ 20 ਅਗਸਤ 1976 ਨੂੰ ਪਿਤਾ ਮਹਿੰਦਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿੰਡ ਚੈਹਿਲਾਂ ਜ਼ਿਲਾ ਲੁਧਿਆਣਾ ਚ ਹੋਇਆ। ਹਰਜੀਤ ਸਿੰਘ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਛੋਟੀ ਉਮਰੇ 28 ਕਿਲੋ ਭਾਰ ਵਰਗ ਤੋਂ ਕੀਤੀ ਸੀ। ਕਬੱਡੀ ਓਪਨ ਤੱਕ ਪੁਜਦੇ ਪੁਜਦੇ ਹਰਜੀਤ ਦੀ ਛਾਤੀ ‘ਚ ਚੋਟੇ ਜਿਨੀ ਜਾਨ ਭਰ ਗਈ ਸੀ। ਫਿਰ ਗੱਭਰੂ ਨੇ 1998 ਚ ਅਕੈਡਮੀਆਂ ਚ ਖੇਡਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਅਲੰਕਾਰ ਟੋਨੀ ਕਲੱਬ ਕੁੱਬੇ ਲਈ ਤਕੜੇ ਜੱਫੇ ਲਾਏ। ਲਗਾਤਾਰ 5 ਸਾਲ ਇਸੇ ਕਲੱਬ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। 2003 ਚ ਹਰਜੀਤ ਨੇ ਦਸ਼ਮੇਸ਼ ਕਬੱਡੀ ਕਲੱਬ ਕਾਲਖ ਵੱਲੋਂ ਖੇਡਣਾ ਆਰੰਭ ਕੀਤਾ, ਪਰ ਇਸੇ ਸਾਲ ਮੈਚ ਖੇਡ ਦੇਆਂ ਗੋਡੇ ਤੇ ਸੱਟ ਵੱਜ ਗਈ ਸੀ। ਸੱਟ ਜ਼ਿਆਦਾ ਸੀ ਗੋਡੇ ਦਾ ਓਪ੍ਰੇਸ਼ਨ ਕਰਾਉਣਾ ਪਿਆ। ਕਾਫੀ ਸਖਤ ਮਿਹਨਤ ਬਾਅਦ ਫਿਰ 1 ਵਾਰ ਫਿਰ ਵਾਪਸੀ ਕੀਤੀ ਤੇ ਕਾਲਖ ਕਲੱਬ ਵੱਲੋਂ ਹੀ ਖੇਡਣਾ ਜਾਰੀ ਰੱਖਿਆ। ਸਾਲ 2006 ਵਿਚ ਹਰਜੀਤ ਨੂੰ ਕੈਨੇਡਾ ਖੇਡਣ ਦਾ ਮੌਕਾ ਮਿਲਿਆ ਤੇ ਹਰਜੀਤ ਨੇ ਸਮੇ ਦੀ ਨਬਜ਼ ਪੜ੍ਹੀ ਤੇ ਪੂਰਾ ਤਕੜਾ ਪ੍ਰਦਰਸ਼ਨ ਕੀਤਾ। ਹਰ ਪਾਸੇ ਹਰਜੀਤ ਹਰਜੀਤ ਨਾਮ ਗੂੰਜਣ ਲੱਗਿਆ ਸੀ ਫਿਰ ਪੰਜਾਬ ਆ ਕੇ ਹਰਜੀਤ ਵੀਰ ਨੇ 2009 ਚ ਬੀ ਸੀ ਕਲੱਬ ਸਮਰਾਲੇ ਵੱਲੋਂ ਖੇਡਣਾ ਸ਼ੁਰੂ ਕੀਤਾ। 2015 ਤੱਕ ਇਸੇ ਕਲੱਬ ਵੱਲੋਂ ਕਪਤਾਨੀ ਦੇ ਨਾਲ ਨਾਲ ਕੋਚ ਦੀ ਜਿੰਮੇਵਾਰੀ ਵੀ ਨਿਭਾਈ। ਸਾਲ 2009 ਤੋਂ ਲਗਾਤਾਰ ਤਿੰਨ ਸਾਲ ਫਿਰ ਤੋਂ ਹਰਜੀਤ ਨੇ ਪੰਜਾਬ ਤੋਂ ਇਲਾਵਾ ਕੈਨੇਡਾ ਚ ਹਰਜੀਤ ਨੇ ਜੱਫੇ ਲਾ ਲਾ ਦੁਨੀਆ ਨਚਾਈ। ਹਰਜੀਤ ਦੇ ਦਸਣ ਮੁਤਾਬਿਕ ਉਸ ਸਮੇ ਇਨਾਮ ਵਗੈਰਾ ਅਜਕਲ ਵਾਂਗ ਨਹੀਂ ਸੀ ਪਰ ਕਬੱਡੀ ਅੱਜ ਤੋਂ ਕਿਤੇ ਦਮਦਾਰ ਤੇ ਜਾਨਦਾਰ ਸੀ। ਪੱਕੀਆਂ ਟੀਮਾਂ ਹੁੰਦੀਆਂ ਸੀ ਬਾਹਰਲਾ ਖਿਡਾਰੀ ਵੀ ਕਈ ਕਈ ਮੇਲੇ ਪੱਕਾ ਖੇਡ ਦਾ ਸੀ ਪਿੰਡ ਵਾਰ ਓਪਨ ‘ਚ। ਹਰਜੀਤ ਨੇ ਦਸਿਆ ਕਹਿੰਦਾ ਭਾਵੇਂ ਹਾਰ ਜਿੱਤ ਬਣੀ ਹੋਈ ਆ ਪਰ ਫਿਰ ਵੀ ਖਿਡਾਰੀ ਅਣਖ ਰੱਖਦੇ ਸੀ ਜੇ ਕੋਈ ਟੀਮ ਬਾਹਰੋਂ ਆ ਕੇ ਟੀਮ ਹਰਾ ਜਾਂਦੀ ਸੀ ਤਾਂ ਓਨਾ ਸਮਾਂ ਚੈਨ ਨੀ ਲੈਂਦੇ ਸੀ, ਜਦ ਤੱਕ ਓਸੇ ਟੀਮ ਨੂੰ ਹਰਾ ਨੀ ਦਿੰਦੇ ਸੀ। ਇਹੀ ਕਾਰਨ ਸੀ ਉਦੋਂ ਦੇ ਖਿਡਾਰੀ ਮਿਹਨਤ ਵੱਧ ਲਾਉਂਦੇ ਸੀ ਤੇ ਜ਼ਿਆਦਾ ਨਰੋਏ ਹੁੰਦੇ ਸੀ । ਪਰ ਸਮੇਂ ਨਾਲ ਸਭ ਕੁਝ ਬਦਲ ਜਾਂਦਾ ਕਿਉਕਿ ਬਦਲਾਅ ਕੁਦਰਤ ਦਾ ਨਿਯਮ ਆ ਪਰ ਹਰਜੀਤ ਨੇ ਅੱਜ ਵੀ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਤੇ ਚੋਟੀ ਦੇ ਰੈਡਰਾਂ ਨੂੰ ਜੱਫੇ ਲਾਏ ਆ। ਜਿੰਦਰ ਖਾਨੋਵਾਲੀਆ ਦੀ ਖੇਡ ਕਲੱਬ ਨਕੋਦਰ ਵੱਲੋਂ ਅੱਜ ਵੀ ਤਕੜਾ ਪ੍ਰਦਰਸ਼ਨ ਕਰਦਾ ਹਰਜੀਤ ਦਾ ਸੁਭਾਅ ਵੀ ਬਹੁਤ ਹੀ ਵਧੀਆ ਇਸੇ ਕਾਰਨ ਮੈਨੂੰ ਲਗੱਦਾ ਕੋਈ ਹੀ ਖੇਡ ਮੇਲਾ ਹੋਊ ਜਿਥੇ ਖੇਡ ਕਲੱਬ ਵੱਲੋਂ ਹਰਜੀਤ ਦਾ ਮਾਣ ਸਨਮਾਨ ਨਾ ਹੋਵੇ। ਹੁਣ ਤੱਕ ਲੱਗਪੱਗ 30 ਸੋਨੇ ਦੀਆਂ ਮੁੰਦੀਆ, 20 ਦੇ ਕਰੀਬ ਸੋਨੇ ਦੀਆਂ ਚੈਨੀਆ, ਇਕ ਮੋਟਰਸਾਈਕਲ ਅਮਨ ਲਿੱਟ ਹੋਰਾਂ ਦੇ ਖੇਡ ਮੇਲੇ ਤੇ ਪਿੰਡ ਬਿਜਲੀਪੁਰ ਉਤਮਜੀਤ ਸਿੰਘ USA ਵੱਲੋਂ ਸਨਮਾਨ ਚ ਦਿਤਾ ਗਿਆ ਤੇ 1 ਮੋਟਰਸਾਈਕਲ ਆਲਮਗੀਰ ਦੇ ਖੇਡ ਮੇਲੇ ਤੇ ਬੀਤੇ ਸੀਜ਼ਨ ਸਨਮਾਨ ਚ ਨਿਊਜ਼ੀਲੈਂਡ ਵਾਲੇ ਪਰਮੋਟਰ ਵੀਰਾਂ ਵੱਲੋਂ ਦਿਤਾ ਗਿਆ। ਇਕ ਵੱਡਾ ਸਨਮਾਨ ਕਬੱਡੀ ਪਰਮੋਟਰ ਗੁਰਜੀਤ ਮਾਂਗਟ ਕੁੱਬੇ ਕੈਨੇਡਾ ਤੇ ਬੱਬਲ ਕੈਨੇਡਾ ਵੱਲੋਂ ਗਗੜ੍ਹਪੁਰ ਦੇ ਖੇਡ ਮੇਲੇ ਤੇ ਡੇਢ਼ ਲੱਖ ਦੀ ਨਕਦ ਰਾਸ਼ੀ ਨਾਲ ਕੀਤਾ ਗਿਆ। ਹੋਰ ਵੀ ਅਨੇਕਾਂ ਮੈਡਲ ,ਕੱਪ ਸਨਮਾਨ ਚ ਮਿਲੇ, ਹਰਜੀਤ ਵੀਰ ਨੂੰ ਪੁੱਛਿਆ ਤੁਹਾਨੂੰ ਉਸਤਾਦ ਮੰਨਦੇ ਅਜਕਲ ਦੇ ਨਵੇਂ ਖਿਡਾਰੀ, ਤੁਸੀਂ ਆਪਣਾ ਉਸਤਾਦ ਕਿਸਨੂੰ ਮੰਨਿਆ ਤਾਂ ਉਹਨਾਂ ਦਸਿਆ ਜੀਤਾ ਰੋਹਲੇ, ਕੀਪਾ ਕੁੱਬਿਆ ਤੋਂ ਤੇ ਦੇਵੀ ਦਯਾਲ ਸ਼ਰਮਾ ਨੇ ਹਰਜੀਤ ਨੂੰ ਖੇਡ ਕਬੱਡੀ ਦੀਆਂ ਬਾਰੀਕੀਆਂ ਸਿਖਾਈਆ ਤੇ ਓਹੀ ਉਸਤਾਦ ਨੇ। ਉਹਨਾਂ ਦੀ ਲਵਾਈ ਸਖਤ ਮਿਹਨਤ ਕਰਕੇ ਹੀ ਹਰਜੀਤ ਅੱਜ ਤੱਕ ਖੇਡ ਮੈਦਾਨਾਂ ਚ ਖੇਡਦਾ ਨਜ਼ਰ ਆਉਂਦਾ। ਦੋਸਤੋ ਮੈਂ ਹਰਜੀਤ ਦੀ ਖੇਡ ਦਾ ਮੁਰੀਦ ਹੋਇਆ ਸੀ ਅੱਜ ਤੋਂ 3 ਕ ਸਾਲ ਪਹਿਲਾ ਪਿੰਡ ਟੋਹੜੇ ਦੇ ਖੇਡ ਮੇਲੇ ਤੋਂ ਪੂਰੀਆਂ ਚੋਟੀ ਦੀਆਂ ਟੀਮਾਂ ਪੁਜੀਆਂ ਸੀ। ਹਰਜੀਤ ਗੜ੍ਹੀਤਰਖਾਣਾਂ ਦੀ ਟੀਮ ਵੱਲੋਂ ਖੇਡਿਆ ਕਿਸੇ ਨੇ ਇਸ ਟੀਮ ਨੂੰ ਖਾਸ ਨੀ ਮੰਨਿਆ ਸੀ ਕਿਉਂਕਿ ਹੋਰ ਵੱਡੀਆਂ ਟੀਮਾਂ ਚ ਸਮੇ ਦੇ ਸੁਪਰਸਟਾਰ ਪੁੱਜੇ ਸੀ ਪਰ ਹੋਇਆ ਉਹ ਜੋ ਕਿਸੇ ਨੇ ਸੋਚਿਆ ਨੀ ਸੀ। ਹਰਜੀਤ ਨੇ ਜੱਟ ਤੇ ਗੋਪੀ ਨਾਲ ਮਿਲ ਕੇ ਆਪਣੀ ਟੀਮ ਨੂੰ ਫਾਈਨਲ ਚ ਲਿਜਾ ਕੇ ਖੜ੍ਹਾ ਦਿੱਤਾ ਤੇ ਉਪਜੇਤੂ ਵੀ ਰਹੇ। ਜਦੋ ਲੋਕਾਂ ਨੇ ਦੂਜੇ ਦਿਨ ਜੋ ਘਰ ਪਰਤ ਆਏ ਸੀ ਪਤਾ ਕਰਿਆ ਵੀ ਟੋਹੜੇ ਰਾਤ ਕੌਣ ਜਿੱਤਿਆ ਤਾਂ ਗੜ੍ਹੀ ਤਰਖਾਣਾਂ ਦੀ ਟੀਮ ਦਾ ਨਾਮ ਸੁਣ ਕੇ ਹੈਰਾਨ ਹੋਈ। ਹਰਜੀਤ ਦਾ ਆਪਣਾ ਮਨਪਸੰਦ ਜਾਫ਼ੀ ਰਾਣਾ ਵੰਝ ਤੇ ਮਨਪਸੰਦ ਧਾਵੀ ਹਰਜੀਤ ਬਰਾੜ ਬਾਜਾਖਾਨਾਂ ਹੈ। ਹਰਜੀਤ ਅਕਸਰ ਹੀ ਖੇਡ ਮੇਲਿਆਂ ਤੇ ਮਿਲਦਾ ਰਹਿੰਦਾ ਬਹੁਤ ਕੁਝ ਸਿਖਣ ਨੂੰ ਮਿਲਦਾ ਵੀਰ ਕੋਲੋ। ਇਕ ਲੰਬਾ ਤਜ਼ੁਰਬਾ ਇਸ ਖਿਡਾਰੀ ਕੋਲ। ਇਹ ਕਹਿ ਲਓ ਕਬੱਡੀ ਦਾ 1 ਪੂਰਾ ਦੌਰ ਆ ਹਰਜੀਤ ਚੈਹਿਲਾ ਵਾਲਾ ਇਸ ਸੀਜ਼ਨ ਵੀ ਹਰਜੀਤ ਨਿਊਜ਼ੀਲੈਂਡ ਪੁੱਜ ਚੁਕਿਆ ਸੀ। ਆਪਣੀ ਖੇਡ ਦਾ ਪ੍ਰਦਰਸ਼ਨ ਕਰਨ, ਪਰ ਇਸ ਵਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਟੂਰਨਾਮੈਂਟ ਕੈੰਸਲ ਹੋ ਗਏ। ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਆ ਐਵੇਂ ਦੇ ਕਬੱਡੀ ਖਿਡਾਰੀ ਸਦਾ ਚੜ੍ਹਦੀ ਕਲਾ ਚ ਰਹਿਣ ਇਹ ਹੀ ਸਾਡੀ ਖੇਡ ਕਬੱਡੀ ਦੇ ਅਣਮੁੱਲੇ ਗਹਿਣੇ ਆ।