ਕੋਵਿਡ-19 ਬਾਰੇ ਪੰਜਾਬ ਸਰਕਾਰ ਦਾ ਮੀਡੀਆ ਬੁਲੇਟਿਨ (17 ਮਈ 2020):-
ਪੰਜਾਬ ਵਿੱਚ ਕੋਰੋਨਾ ਦੇ 18 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ ਅੱਜ 109 ਮਰੀਜ਼ ਠੀਕ ਹੋਏ। ਅੱਜ ਤਿੰਨ ਮਰੀਜ਼ਾਂ ਦੀ ਮੌਤ ਹੋਈ।
ਹੁਣ ਤੱਕ ਸੂਬੇ ਵਿੱਚ 51812 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ•ਾਂ ਵਿੱਚੋਂ 1964 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 47484 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 2364 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 1964 ਕੇਸਾਂ ਵਿੱਚੋਂ ਹੁਣ ਤੱਕ 1366 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 35 ਦੀ ਮੌਤ ਹੋਈ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 563 ਕੇਸ ਐਕਟਿਵ ਹਨ।