19.8 C
United Kingdom
Tuesday, June 23, 2026

More

    ਬਠਿੰਡਾ ਜੇਲ੍ਹ ਚ ਭਿੜੇ ਗੈਂਗਸਟਰ, ਨਵਦੀਪ ਚੱਠਾ ਜ਼ਖਮੀ

    ਬਠਿੰਡਾ (ਕਰਮਜੀਤ ਕੰਮੀ)

    ਅੱਜ ਸਵੇਰੇ ਉੱਚ ਸੁਰੱਖਿਆ ਵਾਲੀ ਬਠਿੰਡਾ ਦੀ ਜੇਲ੍ਹ ਵਿੱਚ ਦੋ ਗਰੁੱਪਾਂ ਦਾ ਤਕਰਾਰ ਲੜਾਈ ਝਗੜੇ ਵਿੱਚ ਤਬਦੀਲ ਹੋ ਗਿਆ ਜਿਸ ਵਿੱਚ ਗੈਂਗਸਟਰ ਨਵਦੀਪ ਚੱਠਾ ਗੰਭੀਰ ਜਖਮੀ ਹੋ ਗਿਆ, ਆਪਸੀ ਲੜਾਈ ਵਿੱਚ ਨਵਦੀਪ ਦੀਆਂ ਲੱਤਾਂ, ਬਾਹਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਰਾਹੁਲ ਗਰੁੱਪ ਵੱਲੋਂ ਅੰਜਾਮ ਦਿੱਤਾ ਗਿਆ। ਦੋਵੇ ਗੁੱਟ ਜੇਲ ਵਿਚ ਭਿੜ ਗਏ ਅਤੇ ਇਸ ਤੋਂ ਬਾਅਦ ਜੇਲ ਵਿਚ ਹੜਕੰਪ ਮਚ ਗਿਆ। ਜ਼ਿਕਰਯੋਗ ਹੈ ਨਵਦੀਪ ਚੱਠਾ ਉੱਪਰ ਅਨੇਕਾਂ ਅਪਰਾਧਿਕ ਮਾਮਲੇ ਦਰਜ ਹਨ ਅਤੇ ਕਤਲ ਵਰਗੇ ਸੰਗੀਨ ਕੇਸ ਵਿਚ ਸਜ਼ਾ ਕੱਟ ਰਿਹਾ ਹੈ। ਅੱਜ ਸਵੇਰੇ ਵਾਪਰੀ ਇਸ ਘਟਨਾ ਵਿਚ ਬਠਿੰਡਾ ਪੁਲਿਸ ਨੇ ਥਾਣਾ ਕੈਂਟ ਵਿਖੇ ਮੁਕੱਦਮਾ ਨੰ 88 ਅਧੀਨ ਕੇਸ ਦਰਜ ਕਰ ਲ਼ਿਆ ਹੈ। ਦੋਸ਼ੀਆਂ ਵਿਚੋਂ ਅਜੇ ਕੁਮਾਰ ਵਾਸੀ ਭੋਡੂਆਲਾ ਫਰੀਦਕੋਟ ਉੱਪਰ 14 ਅਤੇ ਰਾਹੁਲ ਕੁਮਾਰ ਵਾਸੀ ਜਲੰਧਰ ਉੱਪਰ 9 ਮੁਕੱਦਮੇ ਦਰਜ ਹਨ। ਨਵਦੀਪ ਸਿੰਘ ਚੱਠਾ ਜੇਰੇ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਦਾਖਿਲ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!