ਸਿੱਕੀ ਝੱਜੀ ਪਿੰਡ ਵਾਲ਼ਾ
ਸਾਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਨੇ ਲੱਖਾਂ ਹੀ ਲੋਕਾਂ ਨੂੰ ਆਪਣੀ ਚਪੇਟ ਚ ਲਿਆ ਹੈ ਜਿਸ ਨਾਲ ਪਾਸਟਿਵ ਕੇਸਾਂ ਦੀ ਗਿਣਤੀ ਦਾ ਅੰਕੜਾਂ ਹੱਦੋਂ ਵਧ ਗਿਆ। ਉਥੇ ਹੀ ਕਰੋਨਾ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ। ਇਟਲੀ ਦੇ ਮੋਦੇਨਾ ਜਿਲ੍ਹੇ ਚ ਪੈੰਦੇ ਸ਼ਹਿਰ ਮਿਰਾਨਦੋਲਾ ਦੇ ਹਸਪਤਾਲ ਵਿਖੇ ਇਸ ਕਰੋਨਾ ਤੋਂ ਛੁਟਕਾਰਾ ਪਾਉਣ ਲਈ ਪੰਜਾਬੀ ਭਾਈਚਾਰੇ ਵਲੋਂ ਇਟਾਲੀਅਨ ਨਾਲ ਇੱਕਠੇ ਹੋ ਕੇ ਸਰਬੱਤ ਦੇ ਭਲੇ ਦੀ ਇਟਾਲੀਅਨ ਅਤੇ ਪੰਜਾਬੀ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਸਰਕਾਰ ਵਲੋਂ ਦਿੱਤੀਅਾਂ ਹਦਾਇਤਾਂ ਜਿਵੇਂ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦਾ ਖਾਸ ਧਿਆਨ ਰੱਖਿਆ ਗਿਆ। ਇਸ ਅਰਦਾਸ ਵਿੱਚ ਸ਼ਹਿਰ ਮਿਰਾਨਦੋਲਾ ਦੇ ਮੇਅਰ ਅਲਬੇਰਤੋ ਗਰੇਕੋ ਫੇ ਨਾਲ ਸਟੇਫਨੋ ਜਰਬੀਨੀ, ਸਤੇਫਾਨੀਆ ਮਾਕੇਲੀਨੀ, ਅੈੰਜੇਲਾ ਮਾਸੀਲੋ,ਇਲਯਾਸ ਬਦੀਆਫ ਦੇ ਨਾਲ ਮਨਮੋਹਨ ਸਿੰਘ ਆਹਦੀ ਸ਼ਾਮਿਲ ਸਨ।