3.1 C
United Kingdom
Sunday, March 8, 2026

More

    ਯੂਕੇ ਐੱਨ.ਐੱਚ.ਐੱਸ. ਵਰਕਰ ਦੀ ਹੱਤਿਆ ਦੇ ਤਿੰਨ ਵਿਅਕਤੀਆਂ ‘ਤੇ ਦੋਸ਼।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਇੱਕ ਐਨਐਚਐਸ ਵਰਕਰ ਡੇਵਿਡ ਗੋਮੋਹ (24) ਦੇ ਕਤਲ ਵਿਚ ਤਿੰਨ ਵਿਅਕਤੀਆਂ ‘ਤੇ ਦੋਸ਼ ਲਾਏ ਗਏ ਹਨ। ਜਿਸ ਨੂੰ ਕਥਿਤ ਤੌਰ’ ਤੇ ਪਿੱਛਾ ਕਰਨ ਤੋਂ ਬਾਅਦ ਚਾਕੂ ਮਾਰਿਆ ਗਿਆ ਸੀ। 22 ਸਾਲਾ ਵਾਗਨੀ ਕੋਲੂਬਾਲੀ ‘ਤੇ ਸ਼ਨੀਵਾਰ ਨੂੰ ਮਾਰਕੀਟਿੰਗ ਗ੍ਰੈਜੂਏਟ ਡੇਵਿਡ ਗੋਮੋਹ (24) ਦੀ ਮੌਤ ਦਾ ਦੋਸ਼ ਲਗਾਇਆ ਗਿਆ ਸੀ, ਜਿਸ ‘ਤੇ 26 ਅਪ੍ਰੈਲ ਨੂੰ ਪੂਰਬੀ ਲੰਡਨ ਵਿਚ ਉਸ ਦੇ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਫੋਨ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਕੈਮਬ੍ਰਿਜ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੋਲੂਬਾਲੀ ਨੂੰ ਸੋਮਵਾਰ ਨੂੰ ਥੈਮਜ਼ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 18 ਸਾਲ ਦਾ ਮੁਹੰਮਦ ਜੱਲੋਹ ਅਤੇ ਇਕ 16-ਸਾਲਾ ਲੜਕਾ, ਸ਼ਰੋਪਸ਼ਾਇਰ ਤੋਂ 6 ਮਈ ਨੂੰ ਉਸ ਦੇ ਕਤਲ ਦੇ ਦੋਸ਼ਾਂ ਵਿਚ ਵਿਡਿਓਲਿੰਕ ਰਾਹੀਂ ਓਲਡ ਬੈਲੀ ਵਿਖੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ‘ਤੇ ਵੀ ਇਰਾਦੇ ਨਾਲ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਦਾ ਵੀ ਦੋਸ਼ ਸੀ ਕਿਉਕਿ ਸ੍ਰੀ ਗੋਮੋਹ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਹੋਰ ਲਾਸ ਚਾਕੂ ਦੇ ਜ਼ਖਮਾਂ ਨਾਲ ਮਿਲੀ ਸੀ। ਜਿਕਰਯੋਗ ਹੈ ਕਿ ਗੋਮੋਹ, ਜੋ NHS ਦੀ ਸਪਲਾਈ ਅਤੇ ਖਰੀਦ ਵਿਚ ਕੰਮ ਕਰਦਾ ਸੀ, ਦੇ ਪਿਤਾ ਦਾ ਅੰਤਮ ਸੰਸਕਾਰ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ। ਜਿਸ ਦੀ ਮੌਤ ਕੋਵਿਡ -19 ਨਾਲ ਹੋਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!