ਕੁਲਦੀਪ ਸਿੰਘ ਮਹੱਬਤਪੁਰ
ਸਬਸਿਡੀ ਖਾਕੇ ਰੋਟਾਵੇਟਰ ‘ਤੇ
ਡੇਅਰੀ ਫਾਰਮ ਫੇਲ੍ਹ ਦਿਖਾਕੇ
ਖੇਤੀ ਦੀ ਲਿਮਟ ਪੈਲਸ ਦੇ ਵਿਆਹ ‘ਤੇ ਲਾਕੇ
ਅਸੀਂ ਸਿਸਟਮ ਭੰਡਾਂਗੇ
ਅਸੀਂ ਸਿਸਟਮ ਭੰਡਾਂਗੇ
ਸ਼ਰਾਬ ਦੀ ਬੋਤਲ ‘ਤੇ ਵੋਟ ਪਾਕੇ
ਡੀਪੂ ਦੀ ਕਣਕ ਖਾਕੇ
ਅਮੀਰਾਂ ਦੇ ਨੀਲੇ ਕਾਰਡ ਬਣਾਕੇ
ਅਸੀ ਸਿਸਟਮ ਭੰਡਾਂਗੇ
ਅਸੀ ਸਿਸਟਮ ਭੰਡਾਂਗੇ
ਪਿੰਡ ਵਿੱਚ ਸਰਪੰਚੀ ਦਾ ਵੈਰ ਪਵਾਕੇ
MLA ਨਾਲ ਯਾਰੀ ਲਾਕੇ
ਸਰਕਾਰੀ ਗਰਾਂਟ ਖੂੰਜੇ ਲਾਕੇ
ਅਸੀ ਸਿਸਟਮ ਭੰਡਾਂਗੇ
ਅਸੀ ਸਿਸਟਮ ਭੰਡਾਂਗੇ
ਕਰਜ ਲੈਣ ਤੋਂ ਪਹਿਲਾਂ ਸੋਚਣਾ ਨਹੀ
ਪੈਰ ਮਾੜੇ ਕੰਮ ਤੋਂ ਬੋਚਣਾ ਨਹੀ
ਗਵਾਂਢੀ ਦੇ ਪੁੱਤ ਨੂੰ ਮਾੜੇ ਕੰਮ ਤੋਂ ਰੋਕਣਾ ਨਹੀ
ਫੇਰ ਰੱਲ ਮਿਲ ਸੱਥ ਵਿੱਚ ਝੰਡੇ ਗੱਡਾਗੇ
ਅਸੀ ਸਿਸਟਮ ਭੰਡਾਂਗੇ
ਅਸੀ ਸਿਸਟਮ ਭੰਡਾਂਗੇ
ਪੰਜ ਸਾਲ ਇੰਤਜਾਰ ਕਰਾਂਗੇ
ਆਪਣੀ ਪਾਰਟੀ ਦੀ ਸਰਕਾਰ ਆਉਣ ਦਾ
ਸ਼ਰੀਕਾਂ ਨੂੰ ਥਾਨੇ ਕਚਹਿਰੀ ਖੂੰਜੇ ਲਾਉਣ ਦਾ
ਆਪਣੇ ਹੱਥੀ ਪਰਬੰਧ ਕਰਾਂਗੇ
ਫੇਰ ਰਲ ਮਿਲ ਸਾਰੇ
ਅਸੀ ਸਿਸਟਮ ਭੰਡਾਂਗੇ
ਅਸੀ ਸਿਸਟਮ ਭੰਡਾਂਗੇ