6.9 C
United Kingdom
Saturday, March 7, 2026

More

    ਏ.ਆਈ.ਵਾਈ.ਐੱਫ. ਤੇ ਏ.ਆਈ.ਐੱਸ.ਐੱਫ.ਵੱਲੋਂ ਸ਼ਹੀਦ ਸੁਖਦੇਵ ਦੇ ਜਨਮ ਦਿਨ ਸੰਬੰਧੀ ਸਮਾਗਮ

    ਮੋਗਾ (ਮਿੰਟੂ ਖੁਰਮੀ)

    ਸ਼ਹੀਦ ਸੁਖਦੇਵ ਦੇ 112 ਸਾਲਾਂ ਜਨਮ ਦਿਨ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਵੱਖ ਵੱਖ ਥਾਵਾਂ ਉੱਤੇ ਸਭਨਾਂ ਲਈ ਪੱਕੇ ਰੁਜ਼ਗਾਰ ਵਾਸਤੇ ਪ੍ਰੋਗਰਾਮ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਨੇ ਦੱਸਿਆ ਕਿ ਸੰਸਾਰ ਵਿੱਚ ਫੈਲੀ ਕਰੋਨਾ ਦੀ ਦਹਿਸ਼ਤ ਦੌਰਾਨ ਸਭ ਤੋਂ ਵੱਧ ਪੱਕੇ ਰੁਜ਼ਗਾਰ ਦੀ ਲੋੜ ਦਾ ਅਹਿਸਾਸ ਹੋਇਆ ਹੈ ਅਤੇ ਕਰੋੜਾਂ ਲੋਕਾਂ ਦੀ ਕੰਮ ਤੋਂ ਛਾਂਟੀ ਨੇ ਬੇਰੁਜ਼ਗਾਰੀ ਵਿੱਚ ਇੱਕੋ ਝਟਕੇ ਹੋਰ ਵਾਧਾ ਕੀਤਾ ਹੈ। ਏਸੇ ਸਮੇਂ ਸਭ ਤੋਂ ਵੱਧ ਮੁਸੀਬਤ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਅਤੇ ਰੁਜ਼ਗਾਰ ਵਿਹੂਣੇ ਲੋਕ ਫਸੇ, ਜਿੰਨਾ ਦੀਆਂ ਜੀਵਨ ਲੋੜਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਿਆ। ਹੁਣ ਕਿਰਤ ਕਾਨੂੰਨਾਂ ਨੂੰ ਤੋੜ ਕੇ, ਮੁਅੱਤਲ ਕਰਕੇ, ਕਮਜ਼ੋਰ ਕਰਕੇ ਅਤੇ ਕੰਮ ਦਿਹਾੜੀ ਦੀ ਸੀਮਾ 12 ਘੰਟੇ ਕਰਕੇ ਸਥਿਤੀ ਹੋਰ ਬਦਹਾਲ ਕਰ ਦਿੱਤੀ।
    ਸੁਖਜਿੰਦਰ ਮਹੇਸਰੀ ਨੇ ਕਿਹਾ ਹਾਲਤਾਂ ਇਹ ਹਨ ਕਿ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ੀ ਕਮਾਈਆਂ ਕਰਨ ਗਏ ਵੀ ਮੁਸੀਬਤ ਵਿੱਚ ਹਨ। ਫਾਇਨਾਂਸ ਕੰਪਨੀਆਂ ਅਤੇ ਬੈਕਾਂ ਤੋਂ ਲੋਨ ਲੈਣ ਵਾਲਿਆਂ ਦੀਆਂ ਤੰਗੀਆਂ ਵਿੱਚ ਅਜੇ ਹੋਰ ਵਾਧਾ ਹੋਏਗਾ ਕਿਉਂਕਿ ਵੱਡੀ ਆਬਾਦੀ ਕੋਲ ਆਮਦਨ ਦੇ ਕੋਈ ਪੱਕੇ ਸਾਧਨ ਨਹੀਂ। ਅਜਿਹੇ ਹਾਲਤਾਂ ਵਿੱਚ ਅੱਜ ਲੋੜਾਂ ਦੀ ਲੋੜ ਹੈ ਕਿ ਸਭ ਕੋਲ ਪੱਕੇ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਹੋਵੇ। ਇਸਦੇ ਲਈ ਸਭ ਲੋਕ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” ਲਈ ਲਾਮਬੰਦ ਹੋਣ। ਇਹ ਕਾਨੂੰਨ ਅਣ-ਸਿੱਖਿਅਤ ਨੂੰ 20000, ਅਰਧ-ਸਿੱਖਿਅਤ ਨੂੰ 25000, ਸਿੱਖਿਅਤ ਨੂੰ 30000 ਅਤੇ ਉੱਚ ਸਿੱਖਿਅਤ ਨੂੰ 35000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਜਾਂ ਉਪਰੋਕਤ ਦਾ ਦਰਜਾਵਰ ਅੱਧ ਪ੍ਰਤੀ ਮਹੀਨਾ ਰੁਜ਼ਗਾਰ ਇੰਤਜ਼ਾਰ ਭੱਤਾ ਦੀ ਗਰੰਟੀ ਕਰੇਗਾ। ਇਸਦੇ ਨਾਲ ਹੀ ਅੱਜ ਲੋੜ ਹੈ ਕਿ ਤਕਨੀਤੀ ਤਰੱਕੀ ਦੇ ਚੱਲਦਿਆਂ ਨਵੇਂ ਰੁਜ਼ਗਾਰ ਪੈਦਾ ਕਰਨ ਲਈ ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਲਾਗੂ ਕੀਤੀ ਜਾਵੇ।
    ਵੱਖ-ਵੱਖ ਥਾਵਾਂ ਉੱਤੇ ਜੱਥੇਬੰਦੀਆਂ ਦੇ ਆਗੂਆਂ ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਕਰਮਵੀਰ ਕੌਰ ਬੱਧਨੀ, ਹਰਪ੍ਰੀਤ ਬਾਵਾ, ਮਨਪ੍ਰੀਤ ਕੋਟ ਈਸੇ ਖਾਂ, ਲਖਵੀਰ ਰਾਜੂ, ਜਸਪ੍ਰੀਤ ਕੌਰ ਬੱਧਨੀ, ਨਵਦੀਪ ਕੌਰ ਬਿਲਾਸਪੁਰ, ਸੁਲੱਖਣ ਰਾਊਕੇ, ਜਸ਼ਨਪ੍ਰੀਤ ਕੌਰ ਰਣਸੀਂਹ, ਅਮਰੀਕ ਖੁਖਰਾਣਾ, ਗੁਰਪਿਆਰ ਚੂਹੜਚੱਕ, ਕਿਸ਼ੋਰੀ ਲਾਲ ਆਦਿ ਨੇ ਇਸ ਮੌਕੇ ਗੱਲਬਾਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!