ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਪੰਜਾਬੀ ਸਾਹਿਤ ਅੰਦਰ ਜਾਣੀ ਪਹਿਚਾਣੀ ਸ਼ਖ਼ਸੀਅਤ “ਮੀਰਜ਼ਾਦਾ” ਰਸਾਲੇ ਦੇ ਮੁੱਖ ਸੰਪਾਦਕ ਜਨਾਬ ਇੰਦਰਜੀਤ ਸਿੰਘ ਜੀਤ ਜੀ ਅੱਜ ਸਵੇਰੇ ਇੰਗਲੈਂਡ ਦੇ ਸਮੇਂ ਮੁਤਾਬਕ 11 ਵਜੇ ਨਿਊ ਕਰਾਸ ਹਸਪਤਾਲ, ਵੁਲਵਰਹੈਂਪਟਨ ਵਿੱਚ ਇਸ ਫ਼ਾਨੀ ਦੁਨੀਆਂ ਤੋਂ ਸਾਥੋਂ ਸਦਾ ਲਈ ਸਰੀਰਕ ਤੌਰ ‘ਤੇ ਵਿੱਛੜ ਗਏ ਹਨ। ਤ੍ਰੈ ਮਾਸਿਕ ਹਾਸ ਵਿਅੰਗ ਪੱਤ੍ਰਿਕਾ “ਮੀਰਜ਼ਾਦਾ” ਰਾਹੀਂ ਵੱਕਾਰੀ ਕਾਰਜ ਕਰਨ ਵਾਲੇ ਇੰਦਰਜੀਤ ਸਿੰਘ ਜੀਤ ਜੀ ਨੂੰ ਹਮੇਸ਼ਾ ਹਾਸਿਆਂ ਦੇ ਵਣਜਾਰੇ ਵਜੋਂ ਯਾਦ ਰੱਖਿਆ ਜਾਵੇਗਾ। ਅਦਾਰਾ “ਪੰਜ ਦਰਿਆ” ਉਹਨਾਂ ਦੇ ਪਰਿਵਾਰ, ਦੋਸਤਾਂ ਮਿੱਤਰਾਂ, ਸ਼ੁਭਚਿੰਤਕਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।