18.2 C
United Kingdom
Sunday, June 15, 2025
More

    ਡੇਰਾ ਬਿਆਸ ਵੱਲੋਂ ਹੜੱਪੀ ਜ਼ਮੀਨ ਖਿਲਾਫ਼ ਬਲਦੇਵ ਸਿੰਘ ਸਿਰਸਾ ਵੱਲੋਂ ਧਰਨੇ ਦਾ ਐਲਾਨ

    ਅੰਮ੍ਰਿਤਸਰ (ਰਾਜਿੰਦਰ ਰਿਖੀ)


    ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਇੱਕ ਵਾਰੀ ਫਿਰ ਮਜਦੂਰ ਬਨਾਮ ਮਜਬੂਰ ਜਮਾਤ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਰਾਧਾ ਸੁਆਮੀ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰੇ ਦੇ ਨੇੜੇ 20-22 ਹਜਾਰ ਏਕੜ ਪੰਚਾਇਤੀ ਆਦਿ ਜਮੀਨਾਂ ‘ਤੇ ਕਬਜੇ ਜਮਾਉਣ ਤੋਂ ਬਾਅਦ ਗ੍ਰਾਮ ਪੰਚਾਇਤ ਜੋਧੇ ਅਤੇ ਬਲਾਕ ਰਈਆ ਦੇ ਬੀ.ਡੀ.ਪੀ.ਓ ਦੀ ਮਿਲੀ ਭੁਗਤ ਨਾਲ ਕਰੀਬ 50 ਕਰੋੜ ਦੀ ਜ਼ਮੀਨ ਦੇ ਸਕੈਂਡਲ ਦਾ ਪਰਦਾਫਾਸ਼ ਕਰਦਿਆਂ ਐਲਾਨ ਕੀਤਾ ਕਿ ਉਹ ਇਸ ਪਿੰਡ ਦੀ ਜ਼ਮੀਨ ਬਚਾਉਣ ਲਈ ਧਰਨਾ ਲਗਾਉਣਗੇ।
    ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਸਿਰਸਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਲੈ ਕੇ ਗਵਰਨਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੀ ਨੂੰ ਈ ਮੇਲ ਰਾਹੀਂ ਮੰਗ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਡੇਰਾ ਬਿਆਸ ਵੱਲੋਂ ਜੂਨ 2018 ਨੂੰ ਗ੍ਰਾਮ ਪੰਚਾਇਤ ਜੋਧੇ ਅਤੇ ਪੰਚਾਇਤ ਵਿਭਾਗ ਦੀ ਮਿਤੀ ਭੁਗਤ ਨਾਲ ਗ੍ਰਾਮ ਪੰਚਾਇਤ ਤੋਂ 120 ਏਕੜ ਜਮੀਨ ਦਾ ਤਬਾਦਲਾ ਕਰਕੇ ਬਦਲੇ ਵਿਚ ਕੇਵਲ 60 ਏਕੜ ਜਮੀਨ ਜੋ ਕਿ ਚਾਰ ਵੱਖ-ਵੱਖ ਪਿੰਡਾਂ ਸ਼ੇਰੋ ਬਾਘਾ, ਸੇਰੋਂ ਨਿਗਾਹ, ਖਾਨਪੁਰ ਅਤੇ ਭੈਣੀ ਰਾਮ ਦਿਆਲ ‘ਚ ਡੇਰੇ ਦੀ ਨਿਜੀ ਮਾਲਕੀ ਨਾਲ ਤਬਾਦਲਾ ਕਰਨ ਵਾਸਤੇ ਲਿਖਤੀ ਕਾਰਵਾਈ ਕਰਨ ਲਈ ਇਸ ਤਬਾਦਲੇ ਦੀ ਮਨਜੂਰੀ ਲੈਣ ਵਾਸਤੇ ਸਬੰਧਤ ਅਧਿਕਾਰੀ ਦੇ ਰਾਹੀ ਸਰਕਾਰ ਨੂੰ ਕੇਸ ਭੇਜਿਆ ਗਿਆ ਸੀ। ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਣ ਤੇ ਉਹਨਾਂ ਵੱਲੋਂ ਇਸ ਸਕੈਂਡਲ ਦੀ ਲਿਖਤੀ ਸ਼ਕਾਇਤ ਕਰਨ ਤੇ ਇਹ ਫਾਇਲ ਇਕ ਵਾਰ ਬੰਦ ਹੋ ਗਈ ਸੀ। ਪਰ 120 ਏਕੜ ਜਮੀਨ ‘ਤੇ ਕਬਜਾ ਪਹਿਲਾਂ ਹੀ ਕਈ ਸਾਲਾਂ ਤੋਂ ਡੇਰੇ ਦਾ ਹੈ ਜੋ ਕੁਝ ਜਮੀਨ ਦੀ ਹਰ ਸਾਲ ਪੰਚਾਇਤ ਵੱਲੋਂ ਬੋਲੀ ਕੀਤੀ ਜਾਂਦੀ ਹੈ ਇਹ ਸਭ ਫਰਜੀ ਖਾਨਾ ਪੂਰਤੀ ਹੀ ਕੀਤੀ ਜਾਂਦੀ ਹੈ ਜਿਸ ਦੀ ਪੜਤਾਲ ਕਰਾਉਣ ‘ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ। ਉਹਨਾਂ ਮੰਗ ਕੀਤੀ ਹੈ ਕਿ ਉਕਤ ਤਬਾਦਲੇ ਨੂੰ ਤੁਰੰਤ ਰੋਕਿਆ ਜਾਵੇ ਅਤੇ 12 ਸਤੰਬਰ 2018 ਨੂੰ ਲਾਏ ਧਰਨੇ ਦੀਆ ਸਾਰੀਆਂ ਮੰਗਾਂ ਤੇ ਗਹੁ ਨਾਲ ਵਿਚਾਰ ਕਰਕੇ ਪੀੜਤ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।
    ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਕਰੋਨਾ ਵਾਇਰਸ ਦੀ ਮਾਹਮਾਰੀ ਦੇ ਸਮੇਂ ਕਰਫਿਊ ਦੇ ਕਾਰਣ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ‘ਚ ਕੰਮ ਠੱਪ ਹਨ। ਪਰ ਉੱਕਤ ਡੇਰਾ ਮੁੱਖੀ ਵੱਲੋਂ ਇਹਨਾ ਦਿਨਾ ‘ਚ ਦੁਬਾਰਾ ਕੇਸ ਸ਼ੁਰੂ ਕਰਕੇ ਇਸ ਤਬਾਦਲੇ ਰਾਹੀ ਉੱਕਤ 120 ਏਕੜ ਜਮੀਨ ਦਾ ਫਰਜੀ ਤਬਾਦਲਾ ਕੀਤਾ ਜਾਣਾ ਕਈ ਪ੍ਰਕਾਰ ਦੇ ਰਹੱਸ ਖੜੇ ਕਰਦਾ ਹੈ 05.05.20 ਨੂੰ 15 ਦਿਨਾਂ ਦਾ ਨੋਟਿਸ ਦਿਤਾ ਸੀ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ 20.05.20 ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ ਜੋ ਇੰਨਸਾਫ ਮਿਲਣ ਤੱਕ ਜਾਰੀ ਰਹੇਗਾ, ਇੱਥੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਉਸਦੀ ਸਾਰੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    10:43