ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਆਇਰਲੈਂਡ ਵਿੱਚ 150 ਤੋਂ ਵੱਧ ਲੋਕਾਂ ਨੇ ਦੋ ਅੱਲੜ੍ਹ ਉਮਰ ਦੇ ਭਰਾਵਾਂ ਦੇ ਦੁਖਦਾਈ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਇਰਲੈਂਡ ਦੇ ਸਖਤ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਵਿਚ ਦੋ ਘੌੜਾ ਗੱਡੀਆਂ ਵੀ ਸ਼ਾਮਲ ਸਨ ਜੋ ਜੌਨ ਅਤੇ ਮਾਈਕਲ ਕੈਸ਼ ਦੇ ਤਾਬੂਤ ਲੈ ਕੇ ਆਈਆਂ ਸਨ। ਇਨ੍ਹਾਂ ਦੋ ਨੌਜਵਾਨਾਂ ਦੀ ਪਿਛਲੇ ਦਿਨੀ ਅਮਰੀਕਾ ਵਿੱਚ ਮੌਤ ਹੋ ਗਈ ਸੀ।ਜਦੋਂ ਉਹ ਅਮਰੀਕਾ ਵਿਚ ਸਨ ।ਇਹ ਦੋਵੇ ਯਾਤਰੀ ਕਮਿਊਨਿਟੀ ਦੇ ਮੈਂਬਰ ਸਨ,ਤੇ ਕਿਸੋਰ ਅਵਸਥਾ ਵਿੱਚ ਸਨ। ਉਨ੍ਹਾਂ ਦੀ ਮੌਤ ਦੇ ਹਾਲਾਤ ਅਸਪਸ਼ਟ ਹਨ ਤੇ ਇਸ ਸਥਿਤੀ ਵਿੱਚ ਵੀ ਪਰਿਵਾਰ ਅਤੇ ਸਥਾਨਕ ਭਾਈਚਾਰੇ ਦੁਆਰਾ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦੇ ਦੇ ਬਾਵਜੂਦ 150 ਤੋਂ ਵੱਧ ਲੋਕ ਚਰਚ ਦੇ ਬਾਹਰ ਕਾਰਕੁੱਲ, ਕਿਲਕੂਲ ਅੰਤਿਮ ਸੰਸਕਾਰ ਲਈ ਇਕੱਠੇ ਹੋਏ ਸਨ।
ਇੱਥੇ ਸਿਆਸਤਦਾਨ ਪੁਲਿਸ ਤੋਂ ਜਵਾਬ ਮੰਗ ਰਹੇ ਹਨ ਕਿ ਇੰਨੇ ਲੋਕਾਂ ਨਾਲ ਅੰਤਮ ਸੰਸਕਾਰ ਕਿਉਂ ਕਰਨ ਦਿੱਤਾ ਗਿਆ।