3.5 C
United Kingdom
Sunday, March 8, 2026

More

    ਲੰਡਨ- ਮੁਸਾਫਿਰ ਦੁਆਰਾ ਥੁੱਕਣ ਤੋਂ ਬਾਅਦ ਹੋਈ ਰੇਲਵੇ ਕਰਮਚਾਰੀ ਦੀ ਮੌਤ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਇੱਕ 47 ਸਾਲਾਂ ਰੇਲਵੇ  ਕਰਮਚਾਰੀ ਬੇਲੀ ਮੁਜਿੰਗਾ ਦੀ ਵਾਇਰਸ ਹੋਣ ਦਾ ਦਾਅਵਾ ਕਰਨ ਵਾਲੇ ਮੁਸਾਫਿਰਾਂ ਦੇ ਥੁੱਕਣ  ਤੋਂ ਬਾਅਦ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ। ਰੇਲਵੇ ਟਿਕਟ ਦਫਤਰ ਦੀ ਕਰਮਚਾਰੀ ਮੁਜਿੰਗਾ ਮਾਰਚ ਵਿੱਚ ਲੰਡਨ ਵਿੱਚ ਵਿਕਟੋਰੀਆ ਸਟੇਸ਼ਨ ‘ਤੇ ਡਿਊਟੀ ‘ਤੇ ਸੀ ਜਦੋਂ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਕੋਵਿਡ -19 ਹੋਣ ਦਾ ਦਾਅਵਾ ਕਰਨ ਦੇ ਬਾਅਦ  ਉਸ ਅਤੇ ਨਾਲ ਦੇ ਇੱਕ ਸਾਥੀ ਉੱਪਰ ਖੰਘ ਦਿੱਤਾ ਸੀ। ਹਮਲੇ ਦੇ ਕੁਝ ਦਿਨਾਂ ਬਾਅਦ ਹੀ ਦੋਵੇਂ ਔਰਤਾਂ ਬਿਮਾਰ ਹੋ ਗਈਆਂ ਸਨ। ਸ੍ਰੀਮਤੀ ਮੁਜਿੰਗਾ, ਜਿਸਨੂੰ ਸਾਹ ਦੀ ਸਮੱਸਿਆ ਸੀ, ਨੂੰ ਬਾਰਨੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਵੈਂਟੀਲੇਟਰ ਲਗਾਇਆ ਗਿਆ ਸੀ ਪਰ ਅਪ੍ਰੈਲ ਵਿੱਚ ਉਸਦੀ ਮੌਤ ਹੋ ਗਈ। ਉਸ ਦੇ ਅੰਤਿਮ ਸਸਕਾਰ ਵਿੱਚ ਸਿਰਫ ਦਸ ਵਿਅਕਤੀ ਹੀ ਸ਼ਾਮਲ ਹੋਏ।ਉਸਦੇ ਪਤੀ ਲੁਸਾਂਬਾ ਨੇ ਦੱਸਿਆ ਕਿ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੂੰ ਉਸ ਆਦਮੀ ਤੋਂ ਵਾਇਰਸ ਆਇਆ ਜਿਸਨੇ ਉਸ ‘ਤੇ ਥੁੱਕਿਆ ਸੀ। ਸ੍ਰੀਮਤੀ ਮਜਿੰਗਾ ਟਰਾਂਸਪੋਰਟ ਸੈਲਰੀਡ ਸਟਾਫ ਐਸੋਸੀਏਸ਼ਨ (ਟੀਐਸਐਸਏ) ਯੂਨੀਅਨ ਦੀ ਮੈਂਬਰ ਸੀ, ਜਿਸਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਇੰਸਪੈਕਟਰ, ਰੋਡ ਐਂਡ ਰੇਲਵੇ ਦਫਤਰ ਦੀ ਸੁਰੱਖਿਆ ਬਰਾਂਚ (ਓਆਰਆਰ) ਨੂੰ ਜਾਂਚ ਲਈ ਦਿੱਤੀ ਸੀ। ਜਨਰਲ ਸੱਕਤਰ ਮੈਨੁਅਲ ਕੋਰਟੇਸ ਨੇ ਕਿਹਾ ਕਿ ਅਸੀਂ ਬੇਲੀ ਦੀ ਮੌਤ ‘ਤੇ ਹੈਰਾਨ ਅਤੇ ਸਦਮੇ ਵਿੱਚ ਹਾਂ। ਉਹ ਹੁਣ ਤੱਕ ਦੇ ਬਹੁਤ ਸਾਰੇ ਫਰੰਟਲਾਈਨ ਕਰਮਚਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੀ ਜਾਨ ਕੁਰੋਨਾਵਾਇਰਸ ਕਰਕੇ ਗਵਾਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!