ਬਰੈਮਪਟਨ ( ਬਲਜਿੰਦਰ ਸੇਖਾ )
ਕਨੇਡਾ ਦੇ ਵੱਡੇ ਪੰਜਾਬੀ ਨੈਟਵਰਕ ਪੰਜ ਆਬ (5AAB )ਟੀ ਵੀ ਦੀ ਟੀਮ ਵਲੋ ਦਿੱਤੀ ਜਾਣਕਾਰੀ ਅਨੁਸਾਰ 17 ਮਈ ਦਿਨ ਐਤਵਾਰ ਨੂੰ ਟੋਰੰਟੋ ਟਾਈਮ ਸਵੇਰੇ 11 ਤੋਂ 2 ਵਜੇ ਤੱਕ ਜੀ ਟੀ ਏ ਵਿੱਚ ਸਥਿਤ William Osler Health Foundation (ਵਿਲੀਅਮ ਓਸਲਰ ਹੈਲਥ ਫਾਉਂਡੇਸ਼ਨ) ਤਹਿਤ ਚੱਲਦੇ Brampton Civic Hospital (ਬਰੈਂਪਟਨ ਸਿਵਕ ਹੌਸਪੀਟਲ) ਅਤੇ Etobicoke General Hospital (ਈਟੋਬੀਕੋ ਜਨਰਲ ਹੌਸਪੀਟਲ) ਵਾਸਤੇ ਲਾਈਵ ਪ੍ਰੋਗਰਾਮਾਂ ਵਿੱਚ ਫੰਡ ਇਕੱਠਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਕਰੋਨਾਵਾਈਰਸ (Covid-19 )ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਖਤਰਿਆਂ ਨਾਲ ਮੈਡੀਕਲ ਸਟਾਫ ਦਿਨ ਰਾਤ ਮਰੀਜਾਂ ਦੇ ਇਲਾਜ ਵਿੱਚ ਰੁੱਝਿਆ ਹੋਇਆ ਹੈ। ਮੈਡੀਕਲ ਅਦਾਰਿਆਂ ਨੂੰ ਵੀ ਇਸ ਮਹਾਂਮਾਰੀ ਕਾਰਣ ਬੇਮਿਸਾਲ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੀ ਪੀ ਈ ਕਿੱਟਾਂ ਦੀ ਬਹੁਤ ਜ਼ਰੂਰਤ ਹੈ ।
ਅਦਾਰੇ ਵਲੋ ਆਪ ਸਭ ਨੂੰ ਬੇਨਤੀ ਹੈ ਕੇ 17 ਮਈ ਦਿਨ ਐਤਵਾਰ ਨੂੰ ਵੱਧ ਚੜ ਕੇ ਮੋਹਰੇ ਆ ਕੇ ਯੋਗਦਾਨ ਪਾਓ। ਤੁਹਾਡੇ ਵਲੋਂ Donation (ਡੋਨੇਸ਼ਨ ) ਵਜੋਂ ਦਿੱਤਾ ਗਿਆ ਸਮੁੱਚਾ ਪੈਸਾ ਸਿੱਧੇ ਰੂਪ ਵਿੱਚ William Osler Health Foundation (ਵਿਲੀਅਮ ਓਸਲਰ ਹੈਲਥ ਫਾਉਂਡੇਸ਼ਨ) ਦੇ ਬੈਂਕ ਖਾਤਿਆਂ ਵਿੱਚ ਜਮਾ ਹੋਵੇਗੀ।
ਪੰਜ-ਆਬ ਅਦਾਰੇ ਵੱਲੋਂ ਸਾਰੀ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਆਓ ਮਿਲਕੇ ਆਪਣੇ Frontline Medical Workers ਦੀ ਮਦਦ ਕਰੀਏ ਅਤੇ Covid- 19 ਨੂੰ ਹਰਾਉਣ ਵਿੱਚ ਸਹਿਯੋਗ ਦਈਏ।
ਵਧੇਰੇ ਜਾਣਕਾਰੀ ਲਈ ਕਾਲ ਕਰੋ 416-312-1111 ਜਾਂ 905-872-2951