ਨਿਹਾਲ ਸਿੰਘ ਵਾਲਾ, ਰਾਜਵਿੰਦਰ ਰੌਂਤਾ
ਚੌਂਕੀ ਦੀਨਾ ਸਾਹਿਬ ਦੇ ਇੰਚਾਰਜ ਪੂਰਨ ਸਿੰਘ ਦੀ ਬਦਲੀ ਹੋਣ ਮਗਰੋਂ ਨਵ ਨਿਯੁਕਤ ਚੌਂਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਚੌਂਕੀ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਕਣਕ ਦਾ ਟਾਂਗਰ ਤੇ ਰਹਿੰਦ ਖੂੰਹਦ ਨਾ ਸਾੜਨ ਲਈ ਪ੍ਰੇਰਿਆ।
ਲੌਕ ਡਾਉਣ ਕਾਰਨ ਹੋਏ ਸ਼ੁੱਧ ਵਾਤਾਵਰਣ ਨੂੰ ਗੰਦਲਾ ਕਰਨ ਲਈ ਕਿਸਾਨਾਂ ਨੂੰ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਕੰਮ ਜੋਰਾਂ ਤੇ। ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵਿੱਚ ਸੰਸਾ ਪਾਇਆ ਜਾ ਰਿਹਾ ਹੈ। ਚੌਂਕੀ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਦੀਨਾ ਸਾਹਿਬ,ਪੱਖਰਵੱਡ ,ਰੌਂਤਾ ਆਦਿ ਪਿੰਡਾਂ ਵਿੱਚ ਸੋਸ਼ਲ ਡਿਸਟੈਸ ਦਾ ਧਿਆਨ ਰੱਖਦਿਆਂ ਕਿਸਾਨਾਂ ਨੂੰ ਕਣਕ ਦੀ ਰਹਿੰਦ ਖੂੰਹਦ ਤੇ ਟਾਂਗਰ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ। ਚੌਂਕੀ ਇੰਚਾਰਜ ਨੇ ਪੱਖਰਵੱਡ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਣਕ ਦੀ ਰਹਿੰਦ ਖੂੰਹਦ,ਟਾਂਗਰ ਸਾੜਨ ਨਾਲ ਵਾਤਾਵਰਣ ਨੂੰ ਗੰਧਲਾ ਨਾ ਕੀਤਾ ਜਾਵੇ। ਕਣਕ ਦੇ ਕਰਚੇ ਵਗੈਰਾ ਜਲਦੀ ਗਲ ਜਾਂਦੇ ਹਨ ਅਤੇ ਖਾਧ ਦਾ ਹਿੱਸਾ ਬਣਦੇ ਹਨ। ਉਹਨਾਂ ਲੋਕਾਂ ਨੂੰ ਕਰੋਨਾ ਸੰਬਧੀ ਜਾਗਰੂਕ ਕਰਦਿਆਂ ਸਾਵਧਾਨੀਆਂ ਵਰਤਣ ਅਤੇ ਕਿਸੇ ਵੀ ਵਿਅਕਤੀ ਦਾ ਬਾਹਰਲੇ ਪਿੰਡੋਂ ਪਿੰਡ ਵਿੱਚ ਦਾਖਲ ਹੋਣ ਤੇ ਸਾਨੂੰ ਜਾਂ ਪੰਚਾਇਤ ਨੂੰ ਸੂਚਿਤ ਕਰੋ। ਉਲੰਘਣਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।ਉਹਨਾਂ ਨਾਲ ਗਗਨਦੀਪ ਸਿੰਘ ,ਗੁਰਦੀਪ ਸਿੰਘ ਪੁਲੀਸ ਮੁਲਾਜ਼ਮ ਮੌਜੂਦ ਸਨ।