ਏ ਅਤੇ ਬੀ ਗਰੁੱਪਾਂ ਵਿੱਚ ਦੁਕਾਨਾਂ ਖੁੱਲਣਗੀਆਂ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਕੋਵਿਡ 19 ਮਹਾਂਮਾਰੀ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਉ ਦੌਰਾਨ ਵੱਖ-ਵੱਖ ਦੁਕਾਨਾਂ ਨੂੰ ਖੋਲਣ ਦੀ ਮਨਜੂਰੀ ਦੇਣ ਸਬੰਧੀ ਅੱਜ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਮੇਜਰ ਡਾ. ਸੁਮਿਤ ਮੁੱਧ ਵੱਲੋ ਡੀ.ਸੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਪਹਿਲਾਂ ਕੁਝ ਦੁਕਾਨਾਂ ਨੂੰ ਦਿੱਤੀ ਗਈ ਛੋਟ ਤੋ ਇਲਾਵਾ ਰਈਆ ਦੀਆਂ ਬਾਕੀ ਸਾਰੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਦੁਪਿਹਰ 3 ਵਜੇ ਤੱਕ ਏ ਅਤੇ ਬੀ ਗਰੁੱਪ ਵਿੱਚ ਖੋਲਣ ਦੀ ਆਗਿਆ ਦਿੱਤੀ ਗਈ, ਪਰ ਇਸ ਦੌਰਾਨ ਸੈਲੂਨ, ਬਿਊਟੀ ਪਾਰਲਰ, ਬਰਗਰ, ਸ਼ਾਪਿੰਗ ਕੰਪਲੈਕਸ, ਸ਼ਾਪਿੰਗ ਮਾਲ, ਨਹੀ ਖੁੱਲਣਗੇ। ਇਹਨਾਂ ਉੱਪਰ ਪਾਬੰਦੀ ਲਗਾਤਾਰ ਜਾਰੀ ਰਹੇਗੀ।ਦੁਕਾਨਦਾਰ 50 ਪ੍ਰਤੀਸ਼ਤ ਸਟਾਫ ਨਾਲ ਕੰਮ ਕਰਨਗੇ ਅਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣਗੇ। ਇਸ ਦੌਰਾਨ ਗਰੁੱਪ ਏ ਵਿੱਚ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 7 ਤੋ 3 ਵਜੇ ਦੁਪਿਹਰ ਤੱਕ ਕਿਤਾਬਾਂ, ਸਟੇਸ਼ਨਰੀ, ਸਪੋਰਟਸ ਦੇ ਸਮਾਨ, ਕੱਪੜੇ, ਰੈਡੀਮੇਡ ਕੱਪੜੇ, ਡਰਾਈਕਲੀਨਰ, ਬੂਟ, ਮੁਨਿਆਰੀ, ਜਿਊਲਰੀ, ਟੇਲਰ, ਆਟੋਮੋਬਾਇਲਜ ਸ਼ੋਅਰੂਮ, ਵਹੀਕਲ ਰਿਪੇਅਰ, ਸਾਇਕਲ ਸਪੇਅਰ ਪਾਰਟਸ, ਟਇਰਾਂ ਦੀਆਂ ਦਕਾਨਾਂ ਤੇ ਵਰਕਸ਼ਾਪ, ਫਰਨੀਚਰ, ਐਨਕਾਂ, ਭਾਂਡੇ ਦੀਆਂ ਦੁਕਾਨਾਂ ਖੁੱਲਣਗੀਆਂ ਅਤੇ ਗਰੁੱਪ ਬੀ ਵਿੱਚ ਮੰਗਲਵਾਰ, ਵੀਰਵਾਰ, ਸ਼ਨੀਵਾਰ ਵਾਲੇ ਦਿਨ ਸਵੇਰੇ 7 ਤੋ 3 ਵਜੇ ਦੁਪਿਹਰ ਤੱਕ ਬਿਜਲੀ ਦੇ ਸਮਾਨ, ਪੱਖੇ, ਕੂਲਰ, ਏ.ਸੀ ਰਿਪੇਅਰ, ਇੰਨਵਰਟਰ, ਬੈਟਰੀ, ਜਨਰੇਟਰ, ਇਲੈਕਟਰੋਨਿਕਸ, ਕੰਪਿਊਟਰ, ਮੋਬਾਇਲ, ਘੜੀਆਂ, ਪ੍ਰਿੰਟਿਗ ਪਰੈਸ, ਫੋਟੋ ਸਟੇਟ, ਫੋਟੋ ਸਟੂਡਿਉ, ਪੇਂਟ, ਹਾਰਡਵੇਅਰ, ਲੋਹਾ ਸੀਮੈਂਟ, ਸੈਂਟਰੀ, ਬਿਲਡਿੰਗ ਦਾ ਮਟੀਰੀਅਲ, ਟਰੰਕ, ਪੇਟੀਆਂ, ਵਾਟਰ ਪਿਊਰੀਫਾਇਰ, ਫਰਿੱਜ, ਟੀ.ਵੀ, ਮਾਈਕਰੋਵੇਵ, ਸਟੋਵ, ਗੈਸ ਚੁੱਲੇ ਦੀਆਂ ਦੁਕਾਨਾਂ ਖੁੱਲਣਗੀਆਂ। ਇਸ ਤੋਂ ਇਲਾਵਾ ਕੋਈ ਹੋਰ ਦੁਕਾਨ ਜਿਸਦਾ ਨਾਮ ਨਾ ਦਰਸਾਇਆ ਹੋਵੇ ਅਤੇ ਪਬੰਦੀਸ਼ੁਦਾ ਸ਼੍ਰੇਣੀ ਵਿੱਚ ਨਾ ਹੋਵੇ ਉਹ ਵੀ ਬੀ ਗਰੁੱਪ ਨਾਲ ਖੁੱਲ ਸਕਦੀ ਹੈ। ਇਸ ਤੋਂ ਇਲਾਵਾ ਸਖਤ ਹਦਾਇਤ ਕੀਤੀ ਗਈ ਕੇ ਜੇਕਰ ਕੋਈ ਦੁਕਾਨਦਾਰ ਸਰਕਾਰ ਵੱਲੋ ਕੋਵਿਡ 19 ਮਹਾਂਮਾਰੀ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸਦਾ ਲਾਇਸੰਸ ਵੀ ਰੱਦ ਕਰ ਦਿੱਤਾ ਜਾਵੇਗਾ। ਇਹਨਾਂ ਤੋਂ ਇਲਾਵਾ ਗ੍ਰਾਹਕ ਦੁਕਾਨ ‘ਤੇ ਸਮਾਨ ਖ੍ਰੀਦਣ ਲਈ ਪੈਦਲ ਆਵੇਗਾ, ਮੂੰਹ ਉੱਪਰ ਮਾਸਕ ਜਾਂ ਕਪੜਾ ਲਾਜਮੀ ਹੋਵੇਗਾ ਅਤੇ ਸਮਾਨ ਵੇਚਣ ਸਮੇਂ ਗ੍ਰਾਹਕ ਤੇ ਦੁਕਾਨਦਾਰ ਨੂੰ ਦੂਰੀ ਬਣਾ ਕੇ ਰੱਖਣੀ ਹੋਵੇਗੀ ਅਤੇ ਗ੍ਰਾਹਕ ਨੂੰ ਸੈਨੀਟਾਈਜ ਕਰਨ ਦੀ ਜਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ।