ਕਾਦੀਆਂ ( ਤਾਰੀ)
ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ਆਉਂਦੇ ਪਿੰਡਾਂ ਲਾਈ ਰਾਹਤ ਭਰੀ ਖ਼ਬਰ ਆਈ ਜਦੋ 191 ਕੋਵਿਡ ਸੰਪਲਾਂ ਵਿਚੋਂ 177 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਕੋਵਿਡ ਜਾਂਚ ਲਈ ਬਲਾਕ ਭਾਮ ਦੇ ਵੱਖ ਵੱਖ ਪਿੰਡਾਂ ਦੇ ਹਜੂਰ ਸਾਹਿਬ ਗਏ ਯਾਤਰੀ ਜਿਹੜੇ ਸਿੱਧਾ ਬਟਾਲਾ ਪਹੁੰਚੇ ਸਨ, ਦੇ ਲੈਬ ਵਿਚ ਭੇਜੇ ਗਏ 191 ਸੈਂਪਲਾ ਵਿਚੋਂ 177 ਨੈਗੇਟਿਵ ਆਏ ਹਨ। ਜਦਕਿ 5 ਅਜੇ ਪੈਂਡਿੰਗ ਹਨ। ਅਤੇ 9 ਪਾਜੀਟਿਵ ਯਾਤਰੀ ਬਿਲਕੁਲ ਠੀਕ ਠਾਕ ਹਨ ਅਤੇ ਬਟਾਲਾ ਵਿਖੇ ਕੋਵਿਡ ਕੈਅਰ ਸੈਂਟਰ ਵਿਖੇ ਹਨ।ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੋਵਿਡ ਦੀ ਚੈਨ ਨੂੰ ਤੋੜਨ ਲਈ ਸਿਹਤ ਮੁਲਾਜਮਾਂ ਵੱਲੋ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਹੀ ਮੁਲਾਜਮ ਇਸ ਬਿਮਾਰੀ ਦੇ ਖਾਤਮੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਫੀਲਡ ਸਟਾਫ ਵਲੋਂ ਕੋਰੋਨਾ ਦੀ ਦਹਿਸ਼ਤ ਨੂੰ ਮਾਤ ਪਾਉਂਦੀਆਂ ਪਿੰਡ ਪੱਧਰ ਤੇ ਮਮਤਾ ਦਿਵਸ, ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਹੜੇ ਵੀ ਲੋਕ ਬਾਹਰੀ ਰਾਜਾਂ ਤੋਂ ਜਾਂ ਜ਼ਿਲ੍ਹੇ ਤੋਂ ਆ ਰਹੇ ਹਨ, ਅਹਤਿਯਾਤਨ ਓਹਨਾ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਸਾਡਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪੱਖੋਂ ਸਹੂਲਤਾਂ ਮੁਹਈਆ ਕਰਾਉਣੀਆਂ ਹਨ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵੇਲੇ ਸਾਨੂੰ ਸਾਰਿਆਂ ਨੂੰ ਸਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਸਮਾਜਿਕ ਦੂਰੀ ਬਣਾਕੇ ਰੱਖਣ ਦੇ ਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ। ਅਗਰ ਕਿਸੇ ਨੂੰ ਕੋਈ ਵੀ ਫਲੂ ਦਾ ਲੱਛਣ ਨਜਰ ਆਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।