5.4 C
United Kingdom
Friday, March 6, 2026

More

    ਪੈਦਲ ਪਾ ਦਿੱਤੇ ਚਾਲੇ

    ਹਰਪ੍ਰੀਤ ਸਿੰਘ ਲਲਤੋਂ

    ਚੱਕ ਲਿਆ ਜੁੱਲੀ ਤੱਪੜ,
    ਦੇਰ ਸਵੇਰ ਜਾਵਾਂਗੇ ਅੱਪੜ,
    ਪੈਦਲ ਪਾ ਦਿੱਤੇ ਚਾਲੇ।
    ਸਿਰ ਉੱਤੇ ਚੱਕੇ ਬੋਝੇ,
    ਪੈਰਾਂ ਨੂੰ ਚੜਗੇ ਸੋਜੇ,
    ਨਾਲੇ ਪੈ ਗਏ ਛਾਲੇ।

    ਨਿੱਕੇ ਨਿੱਕੇ ਪੈਰ ਆਖਦੇ,
    ਸੱਚੋ ਸੱਚ ਦੱਸੀਂ ਅੰਮੀਏ,
    ਘਰ ਆਪਣਾ ਕਦ ਆਊ,
    ਵਾਟ ਕਿੰਨੀ ਹੋਰ ਲੰਮੀ ਏ,
    ਤੂੰ ਹੀ ਦੱਸ ਦੇ ਪਾਪਾ,
    ਕਿੱਲੋਮੀਟਰ ਕਿੰਨੇ ਰਹਿੰਦੇ ਹਾਲੇ।
    ਸਿਰ ਉੱਤੇ ਚੱਕੇ ਬੋਝੇ……..।

    ਆਖਦੀਆਂ ਭੁੱਖੀਆਂ ਆਂਦਰਾਂ,
    ਸਾਡੀ ਵੀ ਸਾਰ ਲੈ ਲਵੋ,
    ਬੇਹਾ ਤਬੇਹਾ ਹੀ ਹੋਵੇ,
    ਕੁਝ ਤੇ ਖਾਣ ਲਈ ਲੈ ਦਵੋ,
    ਮਿਲਿਆ ਉੱਤਰ ਪੀ ਪਾਣੀ,
    ਲੱਗੀ ਜੇ ਭੁੱਖ ਮਿਟਾ ਲੇ,
    ਸਿਰ ਉੱਤੇ ਚੱਕੇ ਬੋਝੇ……….।

    ਕੁਦਰਤ ਨਾ ਪੱਖ ਪੂਰਦੀ,
    ਕਰਦੀ ਨੀ ਬੱਦਲ਼ ਵਾਈ,
    ਤਰਸ ਸੂਰਜ ਨਾ ਕਰਦਾ,
    ਜਾਂਦਾ ਏ ਅੱਗ ਵਰਾਈ,
    ਕਸੂਰ ਬੱਸ ਸਾਡਾ ਏਨਾਂ,
    ਗਰੀਬੀ ਨਾਲ ਪਏ ਪਾਲੇ,
    ਸਿਰ ਉੱਤੇ ਚੱਕੇ ਬੋਝੇ……..।

    ਕਾਗ਼ਜ਼ਾਂ ਵਿੱਚ ਰਹਿ ਜਾਂਦੇ,
    ਜਾਰੀ ਫੰਡ ਲੱਖ ਕਰੋੜੇ,
    ਲਲਤੋਂ ਨਿਕੰਮੀਆਂ ਸਰਕਾਰਾਂ,
    ਰਗੜ ਕੀ ਲਾਉਣੀਆਂ ਫੋੜੇ ,
    ਦੋ ਡੰਗ ਕਿਰਤੀ ਦੀ ਰੋਟੀ,
    ਜੇ ਕਰ ਨਾ ਸਕੇ ਉਪਰਾਲੇ,
    ਸਿਰ ਉੱਤੇ ਚੱਕੇ ਬੋਝੇ,
    ਪੈਰਾਂ ਨੂੰ ਚੜਗੇ ਸੋਜੇ,
    ਨਾਲੇ ਪੈ ਗਏ ਛਾਲੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!