21.4 C
United Kingdom
Tuesday, July 21, 2026

More

    ਯਾਰਾ

    ਦੀਪ ਲੁਧਿਆਣਵੀ

    ਯਾਰਾ ਦਿਲਦਾਰਾ,
    ਸੀ ਤੈਨੂੰ ਮੰਨਿਆ ਮੈਂ ਰੱਬ।
    ਤੂੰ ਤਾਂ ਨਿਕਲਿਆ ਯੱਭ।
    ਸਾਢੇ ਚੇਤਿਆਂ ਤੋਂ ਦੂਰ ਹੋ ਜਾ,
    ਚਾਹੇ ਚਕਨਾਚੂਰ ਤੂੰ ਚੂਰ ਹੋ ਜਾ।
    ਤੂੰ ਕਾਗਜ਼ਾਂ ਦੇ ਫੁੱਲਾਂ ਜਿਆ,
    ਓਏ ਮਹਿਕਾਂ ਤੋਂ ਸੱਖਣਾਂ।
    ਕਾਗਜ਼ੀ ਓਏ ਫੁੱਲਾਂ ਕਾਹਤੋਂ,
    ਤੈਨੂੰ ਅਸੀਂ ਰੱਖਣਾ।
    ਸਾੜਿਆਂ ਦੀ ਅੱਗ ਵਿੱਚ,
    ਰਇੰਨਾਂ ਏ ਤੂੰ ਭਖਦਾ।
    ਖੁਦ ਨੂੰ ਤੂੰ ਕੀਵੇਂ ਅਖਵਾਵੇਂ,
    ਬੰਦਾ ਲੱਖ ਦਾ।
    ਦਿਲ ਵਿੱਚ ਹਮਦਰਦੀ,
    ਨੂੰ ਸਕਦਾ ਤੂੰ ਰਖ ਨਈਂ।
    ਉਂਝ ਸਮਝੇਂ ਤੂੰ ਹੀਰਾ,
    ਵੈਸੇ ਮੁੱਲ ਤੇਰਾ ਕੱਖ ਨਈਂ।
    ਚੌਵੀ ਘੰਟੇ ਮੂੰਹ ਤੇ ਨਕਾਬ,
    ਪਾ ਕਾ ਰੱਖਨੈਂ।
    ਆਪਣੇ ਤੂੰ ਫਾਇਦੇ ਦਾ,
    ਹਿਸਾਬ ਲਾ ਕੇ ਰੱਖਨੈਂ।
    ਤੇਰੇ ਕੰਮ ਆਵੇ ਅਗਲਾ,
    ਬਈ ਜਦੋਂ ਤੈਨੂੰ ਲੋੜ ਏ।
    ਤੈਨੂੰ ਹੀ ਛਾਂ ਦੇਵੇ,
    ਸਾਂਝੜਾ ਜੋ ਬੋਹੜ ਏ।
    ਤੂੰ ਮਤਲਬੀ ਝੂਠਾ ਕਿਉਂ,
    ਹੰਕਾਰੀ ਮੈਨੂੰ ਜਾਪਨੈਂ।
    ਚੰਗਾ ਮਾੜਾ ਤੂੰ ਤਾਂ,
    ਇੱਕੋ ਫੀਤੇ ਨਾਲ ਮਾਪਨੈਂ।
    ਦੀਪ ਵੀ ਤਾਂ ਮੰਨ ਗਈ,
    ਏ ਤੇਰੀ ਇਸ ਚਾਲ ਨੂੰ।
    ਹੰਝੂ ਅਸੀਂ ਪੂੰਝਣੇ ਸੀ,
    ਜੀਦੇ ਨਾਲ ਵੈਰੀਆ।
    ਲਾ ਕੇ ਮਿਰਚਾਂ ਫੜਾਇਆ,
    ਸਾਡੇ ਹੱਥ ਚ ਰੁਮਾਲ ਨੂੰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!