ਡਾ. ਰਾਜਦੁਲਾਰ ਸਿੰਘ
ਸਬਜੀਆਂ ਸਾਡੀ ਰੋਜਮਰਾਂ ਦੀ ਜਿੰਦਗੀ ਦਾ ਹਿੱਸਾ ਹਨ ਵੈਦਿਕ ਕਾਲ ਤੋ ਹੀ ਇਹ ਸਿੱਧ ਹੋ ਚੁੱਕਿਆ ਹੈ ਹਰੀਆਂ ਸਬਜੀਆਂ ਸਰੀਰ ਦੇ ਬਹੁਪੱਖੀ ਵਿਕਾਸ , ਬੀਮਾਰੀਆਂ ਦੇ ਬਚਾਓ ਅਤੇ ਚੰਗੀ ਸਿਹਤ ਦੀ ਕੁੰਜੀ ਹਨ। ਦਿਹ ਵੱਖ-ਵੱਖ ਤਰ੍ਹਾ ਦੀ ਸਬਜੀਆਂ ਜਿੱਥੇ ਸਾਡੀ ਸਿਹਤ ਲਈ ਵਰਦਾਨ ਹਨ ਉੱਥੇ ਹੀ ਕੈਮੀਕਲ ਨਾਲ ਤਿਆਰ ਪ੍ਰਦੂਸਿਤ ਜਗਾਂ ਤੇ ਉਗਾਈਆਂ ਹੋਈਆਂ ਸਾਡੇ ਲਈ ਜਹਿਰ ਖਾਣ ਦੇ ਬਰਾਬਰ ਹਨ ਅਜਿਹੀਆਂ ਸਬਜੀਆਂ ਖਾਣ ਨਾਲ ਸਰੀਰ ਅੰਦਰ ਭਿਆਨਕ ਰੋਗ ਉਤਪੰਨ ਹੋ ਜਾਦੇ ਹਨ ।
ਆਏ ਦਿਨ ਅਸੀ ਅਖਬਾਰ ਜਾਂ ਟੀਵੀ ਰਾਹੀ ਸਬਜੀਆਂ ਪੈਦਾ ਕਰਨ ਲਈ ਅੰਨੇਵਾਹ ਪੈਸਟੀਸਾਇਡ ਦਵਾਈਆਂ ਅਤੇ ਖਾਦਾਂ ਦੀ ਵਰਤੋ ਦੀਆਂ ਖਬਰਾ ਸੁਣਦੇ ਰਹਿੰਦੇ ਹਾਂ ।
ਬੇਸ਼ਕ ਸਬਜੀਆਂ ਉੱਪਰ ਜਹਿਰਾਂ ਨੂੰ ਰੋਕਣ ਦਾ ਸਾਡੇ ਕੋਲ ਕੋਈ ਸਾਰਥਿਕ ਹੱਲ ਨਹੀ ਹੈ ਪਰ ਅਸੀ ਫਿਰ ਵੀ ਇਹਨਾ ਜਹਿਰਾਂ ਤੋ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ। ਕਿਵੇ ?
ਭਾਵੇ ਅਸੀ ਸ਼ਹਿਰ ਵਿਚ ਰਹਿ ਰਹੇ ਹਾਂ ਜਾਂ ਪਿੰਡ ਵਿਚ ਅਸੀ ਆਪਣੇ ਲਈ ਸਬਜੀ ਆਪਣੇ ਘਰ ਵਿਚ ਹੀ ਉਗਾ ਸਕਦੇ ਹਾਂ ਮੇਰੇ ਕਈ ਦੇਸਤ ਪੱਕੇ ਅਤੇ ਤੰਗ ਘਰਾਂ ਵਿਚ ਵੀ ਸਬਜੀ ਪੈਦਾ ਕਰ ਲੈਦੇ ਹਨ ਉਹ ਦੱਸਦੇ ਨੇ ਕੇ ਜਿਵੇ ਅਸੀ ਗਮਲਿਆਂ ਵਿਚ ਹੋਰ ਸਜਾਵਟੀ ਬੂਟੇ ਅਤੇ ਫੁੱਲਾ ਦੀਆਂ ਵੇਲਾਂ ਲਾਉਂਦੇ ਹਾਂ ਉਸੇ ਤਰ੍ਹਾਂ ਗਮਲਿਆਂ ਵਿਚ ਕੱਦੂ , ਤੋਰੀਆਂ ,ਟਮਾਟਰ , ਮਿਰਚਾ , ਵੈਗਣੀ ਆਦਿ ਗਰਮੀਆਂ ਅਤੇ ਸਰਦੀਆਂ ਦੀਆਂ ਸਬਜੀਆਂ ਦੇ ਸਿਰਫ ਇੱਕ -ਇੱਕ ਜਾਂ ਦੋ- ਦੋ ਬੂਟੇ ਹੀ ਲਗਾਉਂਦੇ ਹਾਂ ਅਤੇ ਆਪਣੇ ਘਰ ਵਾਧੂ ਸਬਜੀ ਹੋ ਜਾਦੀ ਹੈ ਸਜਾਵਟੀ ਬੂਟਿਆਂ ਵਾਂਗ ਇਹਨਾ ਦੀ ਕੋਈ ਬਹੁਤੀ ਸਾਂਭ ਸੰਭਾਲ ਵੀ ਨਹੀ ਕਰਨੀ ਪੈਦੀ ਬਸ ਦੂਜੇ ਤੀਜੇ ਪਾਣੀ ਪਾ ਛੱਡੀ ਦਾ ਹੈ ਅਤੇ ਸਬਜੀ ਦੀ ਮੌਜ ਲੱਗੀ ਰਹਿੰਦੀ ਹੈ ।
ਜੇ ਵੇਖਿਆਂ ਜਾਵੇ ਤਾਂ ਇੱਕ ਕਿਸਾਨ ਨੂੰ ਸਿਰਫ ਨਮਕ ਹੀ ਬਾਹਰੋ ਖਰੀਦਣ ਦੀ ਲੋੜ ਹੈ ਬਾਕੀ ਸਭ ਉਹ ਆਪ ਹੀ ਪੈਦਾ ਕਰ ਸਕਦਾ ਹੈ ਪਰ ਇਸ ਤਰ੍ਹਾ ਕੋਈ ਕਰਕੇ ਰਾਜੀ ਨਹੀ । ਕਿਸਾਨ 5-10ਜਾਂ 100 ਕਿੱਲੇ ਦੀ ਖੇਤੀ ਤਾਂ ਕਰ ਲਏਗਾ ਪਰ 5 ਮਰਲੇ ਸਬਜੀ ਨਹੀ ਲਾਵੇਗਾ । ਜੇਕਰ ਗੰਭੀਰਤਾ ਨਾਲ ਸੋਚੋ ਤਾਂ ਦੇਖੋਗੇ ਕਿ ਜਹਿਰ ਭਰੀਆਂ ਸਬਜੀ ਖਾਂ ਕੇ ਕਿੰਨੇ ਕਿੱਲਿਆਂ ਦੀ ਕਮਾਈ ਸਾਡੇ ਵਰਗੇ ਡਾਕਟਰਾ ਨੂੰ ਆਪਣਾ ਇਲਾਜ ਕਰਵਾਉਣ ਲਈ ਦੇ ਜਾਦੇ ਹੋ ਅਤੇ ਦੁੱਖ ਵੱਖਰਾਂ ਝੱਲਣਾ ਪੈਦਾਂ ਹੈ।
ਖੇਤ ਵਿਚ ਸਬਜੀ ਲਗਾਉਣ ਵਿਚ ਸਭ ਤੋ ਵੱਡੀ ਅੜਚਣ ਸਬਜੀ ਚੋਰੀ ਹੋਣ ਦੀ ਜਾਂ ਚਰਵਾਹਿਆ ਵੱਲੋ ਮਾਲ ਡੰਗਰ ਨਾਲ ਬਰਬਾਦ ਹੋਣ ਤੋ ਆਉਂਦੀ ਹੈ ਪਰ ਅੱਜ ਦੇ ਟਾਇਮ ਵਿਚ ਵਧੀਆ ਪ੍ਰਬੰਧ ਮੌਜੂਦ ਹੈ ।
ਜਿੰਨੀ ਜਗ੍ਹਾ ਅਸੀ ਸਬਜੀ ਅਤੇ ਫਲਦਾਰ ਬੂਟਿਆਂ ਵਾਸਤੇ ਰੱਖਣੀ ਹੈ ਉਸਨੂੰ ਇੱਕ ਤਾਰ ਦੀ ਜਾਲੀ ਬਣੀ ਆਉਂਦੀ ਹੈ ਉਸ ਨਾਲ ਕਵਰ ਕਰਕੇ ਜਿੰਦਾ ਲਗਦਾ ਕਰ ਲਓ ਇਹ ਕੋਈ ਜਿਆਦਾ ਮਹਿੰਗਾਂ ਸੌਦਾ ਨਹੀ ਹੈ । ਇੱਕ ਵਾਰੀ ਖਰਚਿਆ ਪੈਸਾਂ ਤਹਾਨੂੰ ਸਾਲਾਂ ਤੱਕ ਪੇਸੈ ਦੀ ਬੱਚਤ ਅਤੇ ਚੰਗੀ ਸੇਹਤ ਦੀ ਸਹੂਲਤ ਉਪਲੱਭਦ ਕਰਵਾਏਗਾ।ਧੰਨਵਾਦ
ਡਾ. ਰਾਜਦੁਲਾਰ ਸਿੰਘ
9417505141