7.5 C
United Kingdom
Sunday, March 8, 2026

More

    ਸਿਹਤ ਵਿਭਾਗ ਵੱਲੋਂ ਘਰ ‘ਚ ਇਕਾਂਤਵਾਸ ਸਬੰਧੀ ਐਡਵਾਇਜਰੀ ਜਾਰੀ

    ਘਰਾਂ ਵਿਚ ਇਕਾਂਤਵਾਸ ਕੀਤੇ ਵਿਅਕਤੀ ਨੂੰ ਵੱਖਰੇ ਕਮਰੇ ਵਿਚ ਰੱਖਣ ਨੂੰ ਤਰਜੀਹ ਦਿਉ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਦੇ ਮੱਦੇਨਜ਼ਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਵਿਅਕਤੀਆਂ ਲਈ ਘਰ ਵਿਚ ਇਕਾਂਤਵਾਸ ‘ਚ ਰਹਿਣ ਸਬੰਧੀ ਐਡਵਾਇਜਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਾਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਜ਼ਿਆਦਾਤਰ ਮੌਕਿਆਂ ‘ਤੇ ਛਿੱਕਾਂ ਅਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਇੰਫੈਕਟਿਡ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਇਹ ਇੱਕ ਲਾਗ ਦਾ ਵਾਇਰਸ ਹੈ ਇਸ ਲਈ ਜ਼ਰੂਰੀ ਹੈ ਕਿ ਵਾਇਰਸ ਸਬੰਧੀ ਸਾਰੇ ਸੰਪਰਕਾਂ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਡਾਕਟਰੀ ਜਾਂਚ ਕਰਵਾਈ ਜਾਵੇ।
    ਐਡਵਾਇਜਰੀ ਅਨੁਸਾਰ ਯਾਤਰਾ ਤੋਂ ਵਾਪਸ ਆਏ ਸਾਰੇ ਵਿਅਕਤੀਆਂ ਨੂੰ 14 ਦਿਨ ਲਈ ਘਰ ਵਿਚ ਏਕਾਂਤਵਾਸ ਕੀਤਾ ਜਾਣਾ ਜਰੂਰੀ ਹੈ ਭਾਵੇਂ ਕਿ ਉਨਾਂ ਵਿਚ ਕਿਸੇ ਵੀ ਤਰਾਂ ਦੇ ਲੱਛਣ ਨਾ ਹੋਣ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਵਾਪਸ ਆਏ ਯਾਤਰੂ ਇੱਕ ਖੁੱਲੇ ਹਵਾਦਾਰ ਅਤੇ ਵੱਖਰੇ ਕਮਰੇ ਵਿੱਚ ਰਹੇ। ਕਮਰੇ ਵਿੱਚ ਵੱਖਰਾ ਟਾਇਲਟ ਹੋਵੇ ਤਾਂ ਚੰਗੀ ਗੱਲ ਹੈ। ਜੇ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਉਸੇ ਕਮਰੇ ਵਿੱਚ ਰਹਿੰਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੋਹਾਂ ਵਿੱਚਕਾਰ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਘਰ ਅੰਦਰ ਬਜ਼ੁਰਗਾਂ, ਗਰਭਵਤੀ ਮਹਿਲਾ, ਬੱਚਿਆਂ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਤੋਂ ਦੂਰ ਰਿਹਾ ਜਾਵੇ। ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀ ਨੂੰ ਘਰ ਵਿੱਚ ਇਧਰ-ਉਧਰ ਨਾ ਘੁੰਮਣ ਦਿੱਤਾ ਜਾਵੇ। ਕਿਸੇ ਵੀ ਸਥਿਤੀ ਵਿੱਚ ਸਮਾਜਿਕ/ਧਾਰਮਿਕ ਇਕੱਠਾਂ ਜਿਵੇਂ ਵਿਆਹ, ਸ਼ੋਕ ਸਭਾ ਆਦਿ ਵਿੱਚ ਸ਼ਾਮਲ ਨਾ ਹੋਇਆ ਜਾਵੇ।
    ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀ ਲਈ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਜਾਂ ਅਲਕੋਹਲ-ਯੁਕਤ ਹੈਂਡ ਸੈਨੀਟਾਈਜਰ ਨਾਲ ਧੋਂਦੇ ਰਹਿਣ। ਘਰੇਲੂ ਚੀਜਾਂ ਜਿਵੇਂ ਪਕਵਾਨ, ਪੀਣ ਵਾਲੇ ਗਲਾਸ, ਕੱਪ, ਖਾਣਾ ਖਾਣ ਵਾਲੇ ਬਰਤਨ, ਤੌਲੀਏ, ਬਿਸਤਰੇ ਅਤੇ ਹੋਰ ਚੀਜਾਂ ਘਰ ਦੇ ਹੋਰ ਮੈਂਬਰਾਂ ਨਾਲ ਸਾਂਝੀਆਂ ਨਾ ਕਰਨ। ਹਰ ਸਮੇਂ ਸਰਜੀਕਲ ਮਾਸਕ ਪਹਿਨ ਕੇ ਰੱਖਣ। ਮਾਸਕ ਨੂੰ ਹਰ 6-8 ਘੰਟਿਆਂ ਬਾਅਦ ਬਦਲਿਆ ਜਾਵੇ ਅਤੇ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਡਿਸਪੋਜੇਬਲ ਮਾਸਕ ਨੂੰ ਦੁਬਾਰਾ ਵਰਤੋਂ ਵਿਚ ਨਾ ਲਿਆਂਦਾ ਜਾਵੇ। ਘਰਾਂ ਦੀ ਦੇਖਭਾਲ ਦੌਰਾਨ ਮਰੀਜਾਂ/ਦੇਖਭਾਲ ਕਰਨ ਵਾਲਿਆਂ/ਨਜਦੀਕੀ ਸੰਪਰਕਾਂ ਵਲੋਂ ਵਰਤੇ ਜਾਣ ਵਾਲੇ ਮਾਸਕ ਨੂੰ ਸਧਾਰਣ ਬਲੀਚ ਘੋਲ (5%) ਜਾਂ ਸੋਡੀਅਮ ਹਾਈਪੋਕਲੋਰਾਈਟ ਘੋਲ (1%) ਦੀ ਵਰਤੋਂ ਨਾਲ ਰੋਗਾਣੂ ਮੁਕਤ ਕੀਤਾ ਜਾਵੇ ਅਤੇ ਫਿਰ ਇਸ ਨੂੰ ਜਲਾ ਕੇ ਜਾਂ ਡੂੰਘਾ ਦਫਨਾ ਕੇ ਨਸਟ ਕੀਤਾ ਜਾਵੇ ਕਿਉਂ ਕਿ ਵਰਤੇ ਗਏ ਮਾਸਕ ਵਿਚ ਲਾਗ ਲਗਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ।
    ਬੁਲਾਰੇ ਅਨੁਸਾਰ ਜੇ ਖਾਂਸੀ / ਬੁਖਾਰ / ਸਾਹ ਲੈਣ ਵਿੱਚ ਤਕਲੀਫ ਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਕਤ ਵਿਅਕਤੀ ਵੱਲੋਂ ਤੁਰੰਤ ਨਜਦੀਕੀ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 ‘ਤੇ ਕਾਲ ਕਰਕੇ ਸੂਚਿਤ ਕੀਤਾ ਜਾਵੇ।
    ਇਸ ਤੋਂ ਇਲਾਵਾ ਘਰ ਵਿੱਚ ਏਕਾਂਤਵਾਸ ਕੀਤੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਲਈ ਵੀ ਨਿਰਦੇਸ਼ ਜਾਰੀ ਕੀਥੇ ਗਏ ਹਨ। ਇਨਾਂ ਨਿਰਦੇਸ਼ਾਂ ਅਨੁਸਾਰ ਸਿਰਫ ਇੱਕ ਨਿਰਧਾਰਿਤ ਵਿਅਕਤੀ, ਜੋ ਕਿ ਸਿਹਤਮੰਦ ਹੈ ਅਤੇ ਉਸਨੂੰ ਹੋਰ ਬਿਮਾਰੀ ਨਹੀਂ ਹੈ, ਉਸਨੂੰ ਹੀ ਇਕਾਂਤਵਾਸ ਕੀਤੇ ਵਿਅਕਤੀ ਦੀ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਮੈਲੀਆਂ ਚਾਦਰਾਂ/ਕੱਪੜਿਆਂ ਨੂੰ ਝਾੜਿਆ ਨਾ ਜਾਵੇ ਜਾਂ ਏਕਾਂਤਵਾਸ ਕੀਤੇ ਹੋਏ ਵਿਅਕਤੀ ਦੀ ਚਮੜੀ ਦੇ ਸਿੱਧੇ ਸੰਪਰਕ ਵਿਚ ਨਾ ਆਉਣ ਦਿਓ। ਸਤਿਹ ਦੀ ਸਫਾਈ ਕਰਨ ਜਾਂ ਇਕਾਂਤਵਾਸ ਵਿਅਕਤੀ ਦੇ ਕਿਸੇ ਸਮਾਨ ਨੂੰ ਚੁੱਕਣ ਸਮੇਂ ਡਿਸਪੋਜ਼ੇਬਲ ਦਸਤਾਨਿਆਂ ਦੀ ਵਰਤੋਂ ਕਰੋ । ਦਸਤਾਨੇ ਉਤਾਰਨ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ। ਕੋਈ ਵੀ ਮਹਿਮਾਨ ਨਾ ਆਉਣ ਦਿਓ। ਜੇਕਰ ਇਕਾਂਤਵਾਸ ਕੀਤੇ ਵਿਅਕਤੀ ਵਿਚ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸਦੇ ਸਾਰੇ ਨਜ਼ਦੀਕੀ ਸੰਪਰਕਾਂ ਨੂੰ ਵੀ 14 ਦਿਨ ਲਈ ਘਰ ਵਿਚ ਇਕਾਂਤਵਾਸ ਕੀਤਾ ਜਾਵੇਗਾ।
    ਵਾਤਾਵਰਨ ਦੀ ਸਾਫ ਸਫਾਈ ਲਈ ਇਕਾਂਤਵਾਸ ਕੀਤੇ ਵਿਅਕਤੀ ਦੇ ਕਮਰੇ ਦੀਆਂ ਜ਼ਿਆਦਾ ਛੂਹੀਆਂ ਜਾਣ ਵਾਲਿਆਂ ਸਤਿਹਾਂ (ਜਿਵੇਂ ਕਿ ਬੈੱਡ ਫਰੇਮ, ਮੇਜ ਆਦਿ) ਨੂੰ ਰੋਜ਼ਾਨਾ ਸੋਡੀਅਮ ਹਾਈਪੋਕਲੋਰਾਈਟ ਘੋਲ (1 ਪ੍ਰਤੀਸ਼ਤ) ਨਾਲ ਸਾਫ ਕਰੋ। ਪਖਾਨੇ ਦੀਆਂ ਸਤਿਹਾਂ ਨੂੰ ਰੋਜ਼ਾਨਾ ਆਮ ਘਰੇਲੂ ਵਰਤੋਂ ਵਾਲੇ ਬਲੀਚ ਘੋਲ/ਫੀਨਾਇਲ ਡਿਸਇੰਫੈਕਟੈਂਟਸ ਨਾਲ ਸਾਫ ਕਰੋ। ਵਿਅਕਤੀ ਵੱਲੋਂ ਵਰਤੇ ਗਏ ਕੱਪੜਿਆਂ ਨੂੰ ਰੋਜ਼ਾਨਾ ਆਮ ਘਰੇਲੂ ਵਰਤੋਂ ਵਾਲੇ ਡਿਟਰਜੇਂਟ ਨਾਲੋਂ ਅਲੱਗ ਧੋਵੋ ਅਤੇ ਸੁਕਾਓ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!