ਲੰਡਨ (ਪੰਜ ਦਰਿਆ ਬਿਊਰੋ)
ਪਿਛਲੇ ਲੰਮੇ ਸਮੇਂ ਤੋਂ ਹੇਜ਼ ਵਿਖੇ ਹੁੰਦਾ ਆ ਰਿਹਾ ਵਿਸਾਖੀ ਮੇਲਾ ਇਸ ਵਾਰ ਕੋਰੋਨਾਵਾਇਰਸ ਦੀ ਭੇਂਟ ਚੜ੍ਹ ਗਿਆ ਹੈ। ਇਸ ਵਰ੍ਹੇ 24 ਮਈ ਨੂੰ ਹੋਣ ਵਾਲ਼ਾ ਇਹ ਮੇਲਾ ਹੁਣ 2 ਮਈ 2021 ਨੂੰ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਾਲਾਤਾਂ ਦੀ ਭਿਆਨਕਤਾ ਨੂੰ ਦੇਖਦਿਆਂ ਸਮੂਹ ਪ੍ਰਬੰਧਕੀ ਕਮੇਟੀ ਅਤੇ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ 29 ਮਈ 2020 ਨੂੰ ਹੋਣ ਵਾਲਾ ਇਹ ਮੇਲਾ ਹੁਣ 2 ਮਈ 2021 ਨੂੰ ਹੋਵੇਗਾ।
