14.1 C
United Kingdom
Monday, May 19, 2025

More

    ਕਾਵਿ ਰੇਖਾ ਚਿੱਤਰ (1)

    ਰਜਨੀ ਵਾਲੀਆ

    ਤੂੰ ਆਪਣੇ ਅੰਦਰ ਇੱਕ,
    ਚੀਜ਼ ਸੰਭਾਲੀ ਬਹੁਤ ਪਿਆਰੀ,
    ਰਜਨੀ ਵਾਲੀਆ।
    ਤੇਰੇ ਅੰਦਰ ਇੱਕ ਕਰਦੀ ਏ,
    ਫਕੀਰੀ ਸਰਦਾਰੀ,
    ਰਜਨੀ ਵਾਲੀਆ।

    ਗਹਿਰ ਹੋ ਕੇ ਤੂੰ ਗੰਭੀਰ,
    ਲਿਖਦੀ ਏਂ ਬੜਾ।
    ਤੇਰੇ ਅੰਦਰ ਹੀਰੇ ਰਤਨ ਅਮੀਰ,
    ਲਿਖਦੀ ਏਂ ਬੜਾ।
    ਅੱਖਰਾਂ ਦੇ ਸਮੁੰਦਰ ਅੰਦਰ,
    ਤੂੰ ਰੋਜ਼ ਹੀ ਲਾਵੇਂ ਤਾਰੀ।
    ਰਜਨੀ ਵਾਲੀਆ

    ਵਾਹ! ਸ਼ਬਦ ਦਾ ਵਿਸਥਾਰ ਕਰਨਾ,
    ਤੇਰੇ ਕੋਲੋਂ ਸਿੱਖੀਏ।
    ਵਜ਼ਨ ਹਲਕਾ ਮਹਿਸੂਸੀਏ ਅਸੀਂ,
    ਜਦ ਕਦੇ ਵੀ ਲਿਖੀਏ।
    ਕਰਕੇ ਸਭਨਾਂ ਨੂੰ ਦੱਸਿਆ,
    ਮਨ ਵਿੱਚ ਜੋ ਵੀ ਤੂੰ ਧਾਰੀ।
    ਰਜਨੀ ਵਾਲੀਆ

    ਸਵਾਦੀ ਤੂੰ ਪਕਵਾਨ ਪਕਾਵੇਂ,
    ਸੰਭਾਲ ਲਵੇਂ ਰਸੋਈ।
    ਹੱਥ ਤੇਰੇ ਦਾ ਬਣਿਆ ਖਾ ਕੇ,
    ਤੈਨੂੰ ਯਾਦ ਕਰੇ ਹਰ ਕੋਈ ।
    ਤੂੰ ਬੈਠੀ ਕੱਢੇਂ ਆਪਣੇਂ,
    ਘਰ ਦੀ ਸੁੰਦਰ ਫੁਲਕਾਰੀ।
    ਰਜਨੀ ਵਾਲੀਆ

    ਮਾਂ ਪਰਮਜੀਤ ਨੇ ਤੈਨੂੰ,
    ਆਪਣੀਂ ਗੋਦੀ ਵਿੱਚ ਖਿਡਾਇਆ।
    ਬਾਬਲ ਨੇ ਤੈਨੂੰ ਸਾਰੀ ਜਿੰਦਗੀ,
    ਮਣਾਂ ਮੂੰਹੀ ਲਾਡ ਲਡਾਇਆ।
    ਬਾਬਲ ਦਾ ਤੂੰ ਮੋਹ ਨਈਂ ਭੁੱਲੀ,
    ਤੇ ਮਾਂ ਦੀ ਦਿੱਤੀ ਠਾਰੀ।
    ਰਜਨੀ ਵਾਲੀਆ

    ਬਾਬਲ ਸੀ ਤਰਸੇਮ ਲਾਲ,
    ਜਿਹਨਾਂ ਇੱਜ਼ਤ ਖੂਬ ਕਮਾਈ ਸੀ।
    ਤੈਨੂੰ ਤੱਤੀ ਵਾ ਨਾ ਲੱਗਣ ਦਿੱਤੀ,
    ਏਹ ਉਹਨਾਂ ਦੀ ਵਡਿਆਈ ਸੀ।
    ਸ਼ਾਇਰੀ ਵਿੱਚ ਮੁਹਾਰਤ ਰੱਖੇ,
    ਤੇਰੀ ਲੰਮੀ ਬਹੁਤ ਉਡਾਰੀ।
    ਰਜਨੀ ਵਾਲੀਆ

    ਬਾਲ ਤੇਰੇ ਦੋ ਹੀਰਿਆਂ ਵਰਗੇ,
    ਧੀ ਦੀਵਾਂਸ਼ੀ ਤੇ ਪੁੱਤ ਮਾਨਵ।
    ਧੀ ਲਗਦੀ ਮਾਂ ਦੁਰਗਾ ਵਰਗੀ,
    ਪੁੱਤ ਲਗਦਾ ਏ ਕਾਨਵ।
    ਤੂੰ ਆਪਣੇ ਜਾਇਆਂ ਤੋਂ ਨਿੱਤ,
    ਜਾਨੀ ਏਂ ਬਲਿਹਾਰੀ।
    ਰਜਨੀ ਵਾਲੀਆ

    ਤੇਰੀ ਕਰਨੀ ਰੀਸ ਬੜੀ
    ਹੀ ਔਖੀ ਏ ਮੈਂ ਦੇਖ ਲਿਆ।
    ਲੋਕਾਂ ਭਾਣੇ ਗੱਲ ਬੜੀ ਹੀ
    ਸੌਖੀ ਏ ਮੈਂ ਦੇਖ ਲਿਆ।
    ਮੋਈ ਮਹਿਕ ‘ਚ ਜਾਨ ਪਾ
    ਦੇਵੇ ਤੇਰੀ ਇੱਕ ਕਿਲਕਾਰੀ।
    ਰਜਨੀ ਵਾਲੀਆ

    ਕਿੰਨਾਂ ਜਿਆਦਾ ਲਾਡ ਲਡਾਏ,
    ਧੀਰਜ ਤੇਰਾ ਤੈਨੂੰ ਵੀਰ।
    ਤੂੰ ਛੋਟੇ ਵੀਰ ਦੀ ਸਾਂਭ,
    ਕੇ ਰੱਖੀ ਹੋਈ ਐ ਤਸਵੀਰ।
    ਬਾਬਲ ਮਗਰੋਂ ਪੇਕੇ ਘਰ
    ਦਾ ਹੈ ਉਹ ਸਰਦਾਰ।
    ਰਜਨੀ ਵਾਲੀਆ

    ਸੁਨੀਲ ਨੇ ਤੇਰੀ ਜਿੰਦਗੀ,
    ਅੰਦਰ ਰੰਗ ਸੁਨਹਿਰੀ ਭਰ’ਤੇ।
    ਦੁੱਖਭੰਜਨ ਨੇ ਸੋਹਣੇ ਅੱਖਰ,
    ਲੈ ਕੇ ਕਾਗਜ਼ ਉੱਪਰ ਧਰ’ਤੇ।
    ਤੇਰੀ ਕਲਮ ‘ਚ ਤਾਕਤ ਏਨੀ,
    ਲਿਸ਼ਕੇ ਜਿਉਂ ਤਲਵਾਰ।
    ਰਜਨੀ ਵਾਲੀਆ,
    ਰਜਨੀ ਵਾਲੀਆ।

    ਦੁੱਖਭੰਜਨ ਰੰਧਾਵਾ

    0351920036369
    0919855894418
    ਕੈਂਪਿੰਗ ਵਿਲਾ ਪਾਰਕ
    ਜੰਬੂਜ਼ੀਰਾ ਦੋ ਮਾਰ
    ਪੁਰਤਗਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!