9.8 C
United Kingdom
Monday, June 8, 2026

More

    ਨਾਰਵੇ ‘ਚ ਇਸ ਸਿੱਖ ਨੌਜਵਾਨ ਦੀ ਚਰਚਾ ਕਿਉਂ ਹੋ ਰਹੀ ਹੈ? (ਪੜ੍ਹੋ)

    ਨਾਰਵੇ (ਰੁਪਿੰਦਰ ਢਿੱਲੋਂ)

    ਅਸਲ ਇਨਸਾਨ ਹੀ ਉਹ ਹੁੰਦਾ ਹੈ, ਜਿਸ ਅੰਦਰ ਇਨਸਾਨੀਅਤ ਜਿਉਂਦੀ, ਧੜਕਦੀ ਹੋਵੇ। ਇਨਸਾਨੀਅਤ ਨੂੰ ਮੋਹ ਕਰਨ ਵਾਲੇ ਲੋਕ ਸਦਾ ਹੀ ਸਤਿਕਾਰ ਦੇ ਪਾਤਰ ਬਣਦੇ ਹਨ। ਇਸ ਨੌਜਵਾਨ ਦਾ ਨਾਮ ਜੰਗ ਬਹਾਦਰ ਸਿੰਘ ਸਪੁੱਤਰ ਭੁਪਿੰਦਰ ਸਿੰਘ ਹੈ। ਇਹ ਨੌਜਵਾਨ ਨਾਰਵੇ ਦਾ ਹੀ ਜੰਮਪਲ ਹੈ ਤੇ ਪੇਸ਼ੇ ਵੱਜੋਂ male nurse ਹੈ। ਸਿੱਖੀ ਸਰੂਪ ‘ਚ ਨਾਰਵੇ ਦੇ ਸ਼ਹਿਰ ਦਰਾਮਨ ਦੇ ਹਸਪਤਾਲ ‘ਚ ਕੰਮ ਕਰਦਾ ਹੈ। ਇਸ ਕਰੋਨਾ ਮਹਾਂਮਾਰੀ ਦੌਰਾਨ ਇਸ ਨੇ ਦਿਨ ਰਾਤ ਇੱਕ ਕਰਦੇ ਹੋਏ covid ward ‘ਚ ਕੰਮ ਕਰਦੇ ਹੋਏ ਆਪਣਾ ਫਰਜ਼ ਨਿਭਾਇਆ। ਬੇਸ਼ੱਕ ਉਸ ਵੱਲੋਂ ਆਪਣੀ ਨੌਕਰੀ ਦੌਰਾਨ ਕੰਮ ਕਰਨਾ ਕੋਈ ਅਲੋਕਾਰੀ ਗੱਲ ਨਹੀਂ ਪਰ ਉਸਦਾ ਆਪਣਾ ਫਰਜ਼ ਨਿਭਾਉਣ ਦਾ ਢੰਗ ਹੀ ਉਸਨੂੰ ਮਾਣ ਦਿਵਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਉਪਰੰਤ ਉਸਨੇ ਛੁੱਟੀ ਨੂੰ ਪਹਿਲ ਦੇਣ ਦੀ ਬਜਾਏ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਪੀੜਤਾਂ ਦੀ ਸੇਵਾ ‘ਚ ਵੱਧ ਤੋਂ ਵੱਧ ਸਮਾਂ ਗੁਜ਼ਾਰਿਆ ਜਾਵੇ। ਇਸ ਨੌਜਵਾਨ ਦੇ ਜਜ਼ਬੇ ਦੀ ਖੂਬ ਚਰਚਾ ਹੋ ਰਹੀ ਹੈ। ਜੰਗ ਬਹਾਦਰ ਸਿੰਘ ਦਾ ਪਰਿਵਾਰਿਕ ਪਿਛੋਕੜ ਮੋਗਾ ਜਿਲ੍ਹੇ ਦੇ ਪਿੰਡ ਗੱਜਣ ਵਾਲੇ ਤੋਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!