ਅਮਰਜੀਤ ਸਿੰਘ ਫੌਜੀ
ਕਰੋਨਾ ਬੜੀ ਗੰਭੀਰ ਬੀਮਾਰੀ
ਜਿਸ ਤਨ ਲੱਗੀਆਂ ਉਹੀ ਜਾਣੇ!
ਬੇਵੱਸ ਹੋਈ ਫਿਰਦੀ ਦੁਨੀਆ
ਰੁਲ ਗਏ ਜੋ ਸੀ ਬਹੁਤ ਸਿਆਣੇ !
ਹੁਣ ਤਾਂ ਸਿਰ ਤੋਂ ਲੰਘਿਆ ਪਾਣੀ
ਵੱਸ ਨਾ ਚੱਲੇ ਮੰਨ ਲਓ ਭਾਣੇ!
ਬਿਨਾਂ ਕੰਮ ਤੋਂ ਬਾਹਰ ਨਾ ਘੁੰਮੋਂ
ਅੰਦਰ ਬੈਠੋ ਬਣੋ ਸਿਆਣੇ!
ਮੰਨੋਰੰਜਨ ਦੇ ਸਾਧਨ ਮਿੱਤਰੋ
ਪੜ੍ਹੋ ਕਿਤਾਬਾਂ ਸੁਣ ਲਓ ਗਾਣੇ!
ਘਰ ਵਿੱਚ ਬਹਿ ਕੇ ਹੱਸੋ ਖੇਡੋ
ਬੱਚੇ ਬੁੱਢੇ ਬਾਲ ਨਿਆਣੇ!
ਵੱਡੇ ਸਿਰਾਂ ਦੀ ਖੇਡ ਫੌਜੀਆ
ਸਮਝੋਂ ਪਰ੍ਹੇ ਐ ਤੂੰ ਕੀ ਜਾਣੇ ।
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ