ਦੀਪ ਲੁਧਿਆਣਵੀ
ਦੁਨੀਆਂ ਭਲੇ ਦੀ ਤੇ ਬੁਰੇ ਦੀ,
ਵਿਚਾਰ ਕਰਨਾ ਭੁੱਲ ਗਈ।
ਇਨਸਾਨੀਅਤ, ਇਨਸਾਨ ਦਾ,
ਸਤਿਕਾਰ ਕਰਨਾ ਭੁੱਲ ਗਈ।
ਦੁਨੀਆਂ ਫੋਕੀਆਂ ਹੀ ਸ਼ੁਹਰਤਾਂ,
ਦੇ ਘੋੜੇ ‘ਤੇ ਅਸਵਾਰ ਹੈ।
ਦੇਣ ਵਾਲੇ ਦਾ ਤਾਂ ਉਹ,
ਦੀਦਾਰ ਕਰਨਾ ਭੁੱਲ ਗਈ।
ਸੁਖੀ ਸਦਾ ਦੁੱਖ ਵੰਡੇ,
ਦੁਖੀ ਲੋਚੇ ਸੁੱਖ ਨੂੰ ।
ਦੁਨੀਆਂ ਐਟਮਾਂ ਦੇ ਯੁੱਗ ਵਿੱਚ,
ਪਿਆਰ ਕਰਨਾ ਭੁੱਲ ਗਈ।
ਬੰਦਾ ਲੱਭਦੈ ਹਨੇਰਿਆਂ ‘ਚ,
ਚਿਰਾਗ ਰੱਖਣ ਦੀ ਜਗ੍ਹਾ ।
“ਦੀਪ” ਅੱਜ ਕੱਲ ਦੁਨੀਆਂ ਤਾਂ,
ਇਤਬਾਰ ਕਰਨਾ ਭੁੱਲ ਗਈ।