12.4 C
United Kingdom
Sunday, May 11, 2025

More

    ਲਘੂ ਫਿਲਮ ‘ਸਬਰ’ ਲਈ ਕਲਾਕਾਰਾਂ ਦੀ ਮਿਹਨਤ ਰੰਗ ਲਿਆਈ

     ਕਾਲਾ ਸਿੰਘ ਸੈਣੀ (ਖਰੜ )

    ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਅਤੇ ਕਰਫਿਊ ਲੱਗਿਆ ਹੋਇਆ ਹੈ। ਜਿਸ ਕਾਰਨ ਇਸ ਭਿਆਨਕ ਮਹਾਮਾਰੀ ਦੇ ਪ੍ਰਕੋਪ ਨਾਲ ਦਿਨ ਰਾਤ ਡਾਕਟਰ , ਪੁਲਿਸ ਮੁਲਾਜ਼ਮ ,  ਅਤੇ ਹੋਰ  ਉੱਚ ਅਧਿਕਾਰੀ ਦਿਨ ਰਾਤ ਘਰ ਤੋਂ ਬਾਹਰ ਰਹਿਕੇ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਕਰਦੇ ਹੋਏ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਸਾਨੂੰ ‘ ਸਬਰ ‘ ਨਾਲ ਘਰਾਂ ਅੰਦਰ ਬੈਠਣ ਦਾ ਹੋਕਾ ਦੇ ਰਹੇ ਹਨ। 
    ਉੱਸ ਦੇ ਨਾਲ ਹੀ ਕਲਾ ਨਾਲ ਜੁੜੇ ਕਈ ਕਲਾਕਾਰ ਵੀ ਦੇਸ਼ ਦੀ ਇਸ ਔਖੀ ਘੜੀ ਵਿਚ ਆਪਣੀ ਕਲਾ ਨਾਲ ਸੁਨੇਹਾ ਦੇਣ ਲਈ ਅੱਗੇ ਆ ਰਹੇ ਹਨ। ਅਜਿਹਾ ਹੀ ਉਪਰਾਲਾ ‘ ਕਲੇਪ ਇੰਨ ਫਿਲਮਜ਼ ‘  ਵਲੋਂ ਆਪਣੀ ਲਘੂ ਫਿਲਮ ‘ ਸਬਰ ‘ ਨੂੰ ਯੂਟਿਯੂਬ ਤੇ ਰਿਲੀਜ਼ ਕਰਕੇ ਕੀਤਾ ਹੈ। ‘ ਕਲੇਪ ਇੰਨ ਫਿਲਮਜ਼ ‘ ਵਲੋਂ ਰਿਲੀਜ਼ ਲਘੂ ਫਿਲਮ ‘ ਸਬਰ ‘ ਦੀ ਕਹਾਣੀ ਨੂੰ ਲੇਖਕ ਪ੍ਰਿੰਸ਼ ਨੇ ਲਿਖਿਆ ਹੈ। ਫਿਲਮ ਦਾ ਨਿਰਦੇਸ਼ਕ ਗੁਰਮਨ ਗਿੱਲ ਹੈ। ਜਿਸ ਦਾ ਪ੍ਰੋਜੈਕਟ ਡਿਜ਼ਾਇਨਰ ਜਸਬੀਰ ਗਿੱਲ ਹੈ।ਫਿਲਮ ਨੂੰ ‘ ਸਬਰ ‘ ਰਿਲੀਜ਼ ਕਰਨ ਮੌਕੇ ਫਿਲਮ ਦੇ ਪ੍ਰੋਜੈਕਟ ਡਿਜ਼ਾਇਨਰ ਜਸਬੀਰ ਗਿੱਲ ਨੇ ਦੱਸਿਆ ਕਿ ਇਸ ਫਿਲਮ ਵਿੱਚ ਸੁਖਦੇਵ ਬਰਨਾਲਾ , ਅਦਾਕਾਰਾ ਸਤਵਿੰਦਰ ਕੌਰ , ਰਾਜਵੀਰ ਢਿੱਲੋ , ਚਿਰਾਗ਼ਦੀਪ ਗਿੱਲ ਨੇ ਆਪਣੀ ਅਦਾਕਾਰੀ ਦਿਖਾਈ ਨਾਲ ਰੰਗ ਭਰਿਆ ਹੈ।
    ਉਨਾਂ ਦੱਸਿਆ ਕਿ  ਇਸ ਲਘੂ ਫਿਲਮ ਦੀ ਕਹਾਣੀ ‘ਚ  ਪੰਜਾਬ ਪੁਲਿਸ ਵਲੋਂ ਲਾਕਡਾਊਨ ਵਿੱਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਨੂੰ ਦਾ ਸੱਚ ਦਿਖਾਇਆ ਗਿਆ ਹੈ। ਕਿ ਸਾਡੇ ‘ ਸਬਰ ‘ ‘ਚ ਹੀ ਖਾਕੀ ਦਾ ਸਨਮਾਨ ਹੈ। ਜੋ ਕਿ ਹਰੇਕ ਮੁਲਾਜ਼ਾਮ ਦੀ ਕਹਾਣੀ ਹੈ। ਜਸਬੀਰ ਗਿੱਲ ਨੇ ਫਿਲਮ ਦੀ ਖ਼ਾਸ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ‘ ਸਬਰ ‘ ਨੂੰ ਬਣਾਉਣ ਸਮੇਂ ਲਾਕਡਾਊਨ ਅਤੇ ਕਰਫਿਊ ਦੀ ਪਾਲਣਾ ਕੀਤੀ ਗਈ ਹੈ। ਫਿਲਮ ਦੇ ਵੱਖ-ਵੱਖ ਕਲਾਕਾਰਾਂ ਵਲੋਂ ਫਿਲਮ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਕੇ ਸ਼ੂਟ ਕਰਕੇ ਸਹਿਯੋਗ ਦਿੱਤਾ ਹੈ। ਜੋ ਕਿ ਸਭ ਤੋਂ ਔਖਾ ਕੰਮ ਰਿਹਾ ਹੈ। ਪਰ ਫਿਰ ਵੀ ਫਿਲਮ ਦੀ ਸਾਡੀ ਟੀਮ ਦੇ ਹਰੇਕ ਕਲਾਕਾਰਾ ਵੱਲੋਂ ਬਿਲਕੁਲ ਮੁਫਤ ਕੰਮ ਕੀਤਾ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!