ਕਵੀ ਪ੍ਸ਼ੋਤਮ ਪੱਤੋ (9855038775)
ਮਾਂ ਬੋਲੀ ਹੁੰਦੀ ਹੈ
ਮਾਂ ਦੇ ਪਿਆਰ ਬਰਾਬਰ
ਮਾਂ ਤਾਂ ਬੱਚੇ ਪਾਲ ਪਲੋਸ ਕੇ
ਸੁਰਖਰੂ ਜਾਂਦੀ ਹੈ ਹੋ
ਤੇ
ਆਸ ਕਰਦੀ ਹੈ ਔਲਾਦ ਤੋਂ
ਸੇਵਾ ਦੀ, ਪਰਤਵੇਂ ਮੁੱਲ ਦੀ।
ਮਾਂ ਬੋਲੀ!
ਬਣਾਉਂਦੀ ਹੈ ਚੰਗੇ ਇਨਸਾਨ
ਸਿਖਾਉਂਦੀ ਹੈ ਜ਼ਿੰਦਗੀ ਦੇ
ਕਾਇਦੇ ਕਾਨੂੰਨ, ਬੋਲੀਆਂ
ਤੇ ਟੱਪੇ ਘੋੜੀਆਂ ,
ਮਾਖਿਓ ਮਿੱਠੀਆਂ ਲੋਰੀਆਂ।
ਮਾਂ ਬੋਲੀ!
ਬਣਦੀ ਹੈ ਹਮਦਰਦ
ਮੰਗਦੀ ਹੈ ਸੁੱਖ
ਜੋੜਦੀ ਹੈ ਟੁੱਟਿਆਂ ਨੂੰ
ਮਿਲਾਉਂਦੀ ਹੈ ਵਿਛੜਿਆ ਨੂੰ ,
ਪਰ
ਕੁਝ ਵੀ ਨਹੀਂ ਮੰਗਦੀ
ਮਨੁੱਖ ਤੋਂ ਬਦਲੇ ਵਿੱਚ ।