17 C
United Kingdom
Monday, September 7, 2026

More

    ਓਸੀਆਈ ਕਾਰਡਧਾਰਕ ਅਤੇ ਵਿਦੇਸ਼ੀ ਨਾਗਰਿਕ ਉਡਾਣਾਂ ਖੁੱਲ੍ਹਣ ਤੱਕ ਕਰਨ ਇੰਤਜ਼ਾਰ

    ਵਿਸ਼ੇਸ਼ ਯਾਤਰਾ ਲਈ ਦੋਵਾਂ ਦੇਸ਼ਾਂ ਤੋਂ ਲੈਣੀ ਹੋਵੇਗੀ ਆਗਿਆ
    (ਹਰਜੀਤ ਲਸਾੜਾ, ਬ੍ਰਿਸਬੇਨ 6 ਮਈ)

    ਕੋਵਿਡ-19 ਦੇ ਚੱਲਦਿਆਂ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੇ ਸਾਰੇ ਮੌਜੂਦਾ ਵੀਜ਼ਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਓਸੀਆਈ (ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ) ਕਾਰਡ ਧਾਰਕਾਂ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਮੁੜ ਸ਼ੁਰੂ ਹੋਣ ਤੱਕ ਦੇਸ਼ (ਭਾਰਤ) ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਓਸੀਆਈ ਕਾਰਡ ਜਿਹੜਾ ‘ਮਜਬੂਰੀ ਕਾਰਨਾਂ’ ਕਰਕੇ ਯਾਤਰਾ ਕਰਨ ਦਾ ਇਰਾਦਾ ਰੱਖਦਾ ਹੈ ਜਦੋਂਕਿ ਪਾਬੰਦੀਆਂ ਲਾਗੂ ਰਹਿੰਦੀਆਂ ਹਨ, ਨੂੰ ਨਜ਼ਦੀਕੀ ਭਾਰਤੀ ਮਿਸ਼ਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਪਰ ਜਿਹੜੇ ਪਹਿਲਾਂ ਹੀ ਭਾਰਤ ਵਿਚ ਹਨ ਉਹਨਾਂ ਦੇ ਓਸੀਆਈ ਕਾਰਡ ‘ਕਿਸੇ ਵੀ ਸਮੇਂ’ ਲਈ ਵੈਧ ਰਹਿਣਗੇ। ਗੌਰਤਲਬ ਹੈ ਕਿ
    ਅਗਰ ਕੋਈ ਆਸਟਰੇਲਿਆਈ ਪਾਸਪੋਰਟ ਧਾਰਕ ਇਸ ਅਰਸੇ ਦੌਰਾਨ ਭਾਰਤ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਨਵੀਂ ਸਲਾਹਕਾਰੀ ਨੀਤੀ ਮੁਤਾਬਿਕ ਯਾਤਰੀ ਨੂੰ ਦੋਵਾਂ ਦੇਸ਼ਾਂ ਤੋਂ ਆਗਿਆ ਲੈਣੀ ਹੋਵੇਗੀ। ਇਸ ਲਈ ਆਸਟਰੇਲੀਆ ਦੇ ਨਾਗਰਿਕਾਂ ਨੂੰ ਪਹਿਲਾਂ ਗ੍ਰਹਿ ਮਾਮਲੇ ਵਿਭਾਗ ਤੋਂ ਵਿਦੇਸ਼ ਜਾਣ ਦੀ ਮਨਜ਼ੂਰੀ ਲਈ ਬੇਨਤੀ ਕਰਨੀ ਪਵੇਗੀ। ਜਿਸਦੇ ਤਹਿਤ
    ਵਿਭਾਗ ਵਿਸ਼ੇਸ਼ ਕਾਰਨਾਂ ਨੂੰ ਮੱਦੇਨਜ਼ਰ ਰੱਖਦਿਆਂ ਬਿਨੈਕਾਰ ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਿਦੇਸ਼ ਜਾਣ ਦੀ ਛੋਟ ਦੇ ਸਕਦਾ ਹੈ। ਪਰ, ਆਸਟ੍ਰੇਲਿਆਈ ਵਿਭਾਗ ਵੱਲੋ ਵੀਜ਼ੇ ਬਾਬਤ ਹਾਂ ਤੋਂ ਬਾਅਦ ਬਿਨੈਕਾਰ ਨੂੰ ਭਾਰਤੀ ਹਾਈ ਕਮਿਸ਼ਨ, ਕੈਨਬਰਾ ਤਰਫੋਂ ਵੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!