19.8 C
United Kingdom
Friday, June 19, 2026

More

    ਸਮੈਦਿਕ ਵਿੱਚ ਮਰੇ ਪੰਜਾਬੀ ਜਗਦੇਵ ਲੱਲੀ ਦੀ ਮੌਤ ਦੀ ਜਾਂਚ ਸੁ਼ਰੂ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਪਿਛਲੇ ਦਿਨੀਂ ਸਮੈਦਿਕ ਵਿਚ ਸਿਰ ‘ਤੇ ਗੰਭੀਰ ਸੱਟਾਂ ਲੱਗਣ ਦੇ ਦੋ ਹਫ਼ਤਿਆਂ ਬਾਅਦ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। 14 ਅਪ੍ਰੈਲ ਨੂੰ ਇਕ ਰਾਹਗੀਰ ਦੁਆਰਾ ਸੂਚਿਤ ਕਰਨ ਉਪਰੰਤ ਹਾਈ ਸਟ੍ਰੀਟ ਤੋਂ ਜਗਦੇਵ ਲੱਲੀ ਨਾਮ ਦੇ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।
    38 ਸਾਲਾ ਜਗਦੇਵ ਲੱੱਲੀ ਦੇ ਸਿਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਨ੍ਹਾਂ ਕਰਕੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪਹਿਲਾਂ ਐਸ਼ਲੇ ਪੇਸ ਨਾਂ ਦੇ ਵਿਅਕਤੀ ਉੱਤੇ ਜ਼ਖਮੀ ਕਰਨ ਦਾ ਦੋਸ਼ ਲਾਇਆ ਗਿਆ ਸੀ ਜਿਸ ਨੂੰ 25 ਮਈ ਨੂੰ ਵੋਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਇਸ ਚਾਰਜ ਦੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਗਦੇਵ ਲੱੱਲੀ ਪੰਜਾਬ ‘ਚ ਨਕੋਦਰ ਲਾਗੇ ਪਿੰਡ ਟਾਹਲੀ ਨਾਲ ਸੰੰਬੰਧਤ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!