ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਕਰਕੇ ਲਾਕਡਾਊਨ ਤੋਂ ਪਹਿਲਾਂ ਦੇ ਸਮੇਂ ਦੌਰਾਨ ਹਵਾਈ ਯਾਤਰਾ ਜਾਂ ਸਮੁੰਦਰ ਰਾਹੀਂ 18.1 ਮਿਲੀਅਨ ਲੋਕਾਂ ਨੇ ਦੇਸ਼ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਵਿੱਚੋ ਸਿਰਫ ਚਾਰ ਉਡਾਣਾਂ ਦੇ ਯਾਤਰੀਆਂ ਨੂੰ ਹੀ ਸਰਕਾਰੀ ਕੁਆਰੰਟੀਨ ਸਹੂਲਤਾਂ ਵਿਚ ਲਿਜਾਇਆ ਗਿਆ। ਉਨ੍ਹਾਂ ਵਿਚ ਉਸ ਸਮੇਂ ਦੇ ਵਾਇਰਸ ਕੇਂਦਰ ਵੂਹਾਨ ਦੀਆਂ ਤਿੰਨ ਉਡਾਣਾਂ ਅਤੇ ਜਾਪਾਨ ਤੋਂ ਇਕ ਯਾਤਰੀ ਸਮੁੰਦਰੀ ਜਹਾਜ਼ ਦੇ ਸਵਾਰ ਸਨ।ਜਿਹਨਾਂ ਵਿੱਚੋ ਸਿਰਫ 273 ਵਿਅਕਤੀਆ ਨੂੰ ਸੰਭਾਵਿਤ ਕੋਰੋਨਾਵਾਇਰਸ ਦੇ ਕਾਰਨ ਅਲੱਗ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸੰਭਾਵਤ ਤੌਰ ‘ਤੇ ਸਾਰੇ ਯੂਕੇ ਵਿੱਚ ਪਹੁੰਚ ਗਏ ਅਤੇ ਸਮਾਜਿਕ ਦੂਰੀਆਂ ਦੀ ਕੋਈ ਪਾਲਣਾ ਨਹੀਂ ਕੀਤੀ। ਅੱਜ ਵੀ ਯੂਕੇ ਵਿੱਚ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਜਾਣ ਲਈ ਨਹੀਂ ਕਿਹਾ ਜਾਂਦਾ ਹੈ ਅਤੇ ਉਹ ਸਕ੍ਰੀਨਿੰਗ ਪ੍ਰਕਿਰਿਆਵਾਂ ਦੇ ਅਧੀਨ ਵੀ ਨਹੀਂ ਹੁੰਦੇ, ਹਾਲਾਂਕਿ ਯੂਕੇ ਦੇ ਅਧਿਕਾਰੀ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਦੇ ਲਈ ਦੇਸ਼ ਵਿੱਚ ਪਹੁੰਚ ਰਹੇ ਵੱਖਰੇ ਲੋਕਾਂ ਨੂੰ ਸਰਗਰਮੀ ਨਾਲ ਵੇਖ ਰਹੇ ਹਨ।