ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਵਿੱਚ ਯੂਕੇ ਵਿੱਚ ਹੁਣ ਸਭ ਤੋਂ ਵੱਧ ਕੋਰੋਨਾਵਾਇਰਸ ਮੌਤ ਦਰ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰੀ ਅੰਕੜਾ ਦਫ਼ਤਰ (ਓ.ਐੱਨ.ਐੱਸ.) ਦੇ ਅੰਕੜਿਆਂ ਨੇ ਪੁਸ਼ਟੀ ਕੀਤੀ ਹੈ ਕਿ 24 ਅਪ੍ਰੈਲ ਤੱਕ ਇੰਗਲੈਂਡ ਅਤੇ ਵੇਲਜ਼ ਵਿਚ 29,648 ਕੋਵਿਡ -19 ਨਾਲ ਮੌਤਾਂ ਹੋਈਆਂ ਹਨ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਹੋਈਆਂ ਮੌਤਾਂ ਸਮੇਤ ਸਰਕਾਰੀ ਤੌਰ ‘ਤੇ ਹੁਣ 32,313 ਮੌਤਾਂ ਹੋ ਗਈਆਂ ਹਨ। ਇਹ ਇਟਲੀ ਦੀ ਮੌਜੂਦਾ ਗਿਣਤੀ 29,079 ਨਾਲੋਂ ਜਿਆਦਾ ਹਨ। ਇਟਲੀ ਪਹਿਲਾਂ ਯੂਰਪ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਸੀ। ਪਰ ਹੁਣ ਇਸ ਮਾਮਲੇ ਵਿੱਚ ਯੂਕੇ ਨੇ ਯੂਰਪ ਦੇ ਸਾਰੇ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
ਰਾਸ਼ਟਰੀ ਅੰਕੜਾ ਦਫ਼ਤਰ ਦਾ ਕਹਿਣਾ ਹੈ ਕਿ 24 ਅਪ੍ਰੈਲ ਤੱਕ ਇੰਗਲੈਂਡ ਤੇ ਵੇਲਜ਼ ਦੇ ਹਸਪਤਾਲਾਂ ਤੋਂ ਬਾਹਰ ਘਰਾਂ, ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ 7713 ਦਰਜ਼ ਹੋਈ ਹੈ।