ਆਇਰਲੈਡ (ਰਿੰਪੀ ਪੰਜਾਬੀ )
ਸ਼ੀ੍ ਗੁਰੂ ਨਾਨਕ ਦਰਬਾਰ ਡਬਲਿਨ ਦੇ ਸੇਵਾਦਾਰਾਂ ਵਲੋਂ ਅਤੇ ਪ੍ਬੰਧਕ ਕਮੇਟੀ ਵਲੋਂ ਲਗਭਗ ਇੱਕ ਮਹੀਨੇ ਤੋਂ ਵੱਧ ੫੦੦ ਲੋਕ ਵਾਸਤੇ ਤਿਆਰ ਕੀਤਾ ਲੰਗਰ ਜੋ ਲੋਕ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਦੇ ਹਨ ਉਹਨਾਂ ਲੋਕਾਂ ਨੂੰ ਹਰ ਰੋਜ਼ ਪੁੰਚਾਉਣ ਦਾ ਸ਼ਲਾਘਾਯੋਗ ਕੰਮ ਗੁਰੂ ਦਰਬਾਰ ਡਬਲਿਨ ਦੇ ਸੇਵਾਦਾਰ ਤੇ ਪ੍ਬੰਧਕ ਕਮੇਟੀ ਵਲੋਂ ਕੀਤਾ ਗਿਆ ਹੈ । ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਦੇ ਮੁੱਖ ਅਫਸਰ ਨੇ ਗੁਰੂ ਘਰ ਦਾ ਧੰਨਵਾਦ ਕੀਤਾ ਹੈ ਤੇ ਇਸ ਦੇ ਨਾਲ-ਨਾਲ ਪੰਜ ਮੈਂਬਰੀ ਪੁਲਿਸ ਟੀਮ ਨੂੰ ਗੁਰੂ ਘਰ ਭੇਜ ਕੇ ਸੇਵਾਦਾਰਾਂ ਦਾ ਅਤੇ ਗੁਰੂ ਘਰ ਦੀ ਪ੍ਬੰਧਕ ਕਮੇਟੀ ਦਾ ਧੰਨਵਾਦ ਕਰਨ ਵਾਸਤੇ ਵਿਸ਼ੇਸ ਤੌਰ ਤੇ ਸ਼ੀ੍ ਗੁਰੂ ਨਾਨਕ ਦਰਬਾਰ ਡਬਲਿਨ ਦੇ ਗੁਰੂ ਘਰ ਵਿੱਚ ਆਕੇ ਇਸ ਸਾਰੇ ਸਹਿਯੋਗ ਵਾਸਤੇ ਕੋਟਿ ਕੋਟਿ ਧੰਨਵਾਦ ਕੀਤਾ ਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਵੀ ਜ਼ਰੂਰੀ ਸੇਵਾਵਾਂ ਵਿੱਚ ਮੁੱਖ ਰੂਪ ਵਿੱਚ ਕੰਮ ਕਰਦਿਆ ਪੁਲਿਸ ਟੀਮ ਦੀ ਵੀ ਸ਼ਲਾਘਾ ਕੀਤੀ ਤੇ ਗੁਰੂ ਘਰ ਦੀ ਪ੍ਬੰਧਕ ਕਮੇਟੀ ਵਲੋਂ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸੇਵਾ ਪੁੰਚਾ ਕੇ ਗੁਰੂ ਦਾ ਆਸ਼ੀਰਵਾਦ ਪਾ੍ਪਤ ਕਰੋ ਤੇ ਇਸ ਦੇ ਨਾਨ-ਨਾਲ ਗੁਰੂ ਘਰ ਦੀ ਪ੍ਬੰਧਕ ਕਮੇਟੀ ਵਲੋਂ ਸਾਰੀ ਸੰਗਤ ਦੇ ਸਹਿਯੋਗ ਵਾਸਤੇ ਧੰਨਵਾਦ ਕੀਤਾ ।