ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ।

ਇਕ ਪਾਸੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਹਰ ਲੋੜਵੰਦ ਤੱਕ ਅਨਾਜ਼ ਪਾਹੁੰਚਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ ਮੋਦੀ ਤੇ ਕੈਪਟਨ ਦੀਆਂ ਫ਼ੋਟੋ ਲੱਗੀਆਂ ਥੈਲੀਆਂ ਵੀ ਚਰਚਿੱਤ ਹਨ। ਪਰ ਦੂਜੇ ਪਾਸੇ ਕੁੱਝ ਲੋੜਵੰਦ ਪਰਿਵਾਰ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ ਨੂੰ ਡੀਕਦਿਆਂ ਬੂਹੇ ਵੱਲ ਝਾਕਦੇ ਹਨ ਕਿ ਕੋਈ ਮਾਹਾਰਾਜਾ ਰਣਜੀਤ ਸਿੰਘ ਬਣਕੇ ਆਵੇਗਾ।
ਬਾਘਾਪੁਰਾਣਾ ਰੋਡ ਨਿਹਾਲ ਸਿੰਘ ਵਾਲਾ ਸਥਿਤ ਛੇ ਪਰਿਵਾਰਾਂ ਦੇ ਵੀਹ ਕਰੀਬ ਜੀਅ ਰਹਿੰਦੇ ਹਨ। ਇਸੇ ਤਰ੍ਹਾਂ ਦੂਜੇ ਪਾਸੇ ਵੀ ਚਾਰ ਪੰਜ ਪਰਿਵਾਰ ਹਨ ਜੋ ਕਿਸੇ ਸਮਾਜ ਸੇਵੀ ਦੇ ਨਜ਼ਰੀ ਨਹੀਂ ਪਏ। ਪਰਵਾਸੀ ਲੋਕਾਂ ਵਿਨੋਦ ਕੁਮਾਰ, ਬੱਚਾ ਯਾਦਵ, ਲਾਖੋ ਦੇਵੀ, ਸ਼ੋਭਾ ਦੇਵੀ, ਸਤਿੰਦਰ ਯਾਦਵ, ਅਭਿਨੰਦਨ, ਬਰਿਜੇਸ਼, ਚੰਦਾ, ਗੀਤਾ ਆਦਿ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਕਿ ਉਹ ਲਾਕਡਾਉਨ ਕਰਕੇ ਡੇਢ ਮਹੀਨੇ ਤੋਂ ਘਰ ਬੈਠੇ ਹਨ। ਉਨ੍ਹਾਂ ਦੇ ਰੇਹੜੀ ਫ਼ੜੀ ਤੇ ਖੋਖੇ ਤੇ ਮਿਹਨਤ ਮਜਦੂਰੀ ਦੇ ਕੰਮ ਠੱਪ ਹੋਏ ਪਏ ਹਨ। ਪੁਲਿਸ ਬਾਹਰ ਨਿਕਲਣ ਨਹੀਂ ਦਿੰਦੀ। ਉਹ ਬੜੀ ਮੁਸ਼ਕਲ ਨਾਲ ਸਿਰਫ਼ ਦਿਨ ਕਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਤੱਕ ਕੋਈ ਸਰਕਾਰ ਵਾਲਾ ਜਾਂ ਸਮਾਜ ਸੇਵੀ ਰਾਸ਼ਨ ਵਗੈਰਾ ਲੈਕੇ ਨਹੀਂ ਆਇਆ। ਵੋਟਾਂ ਵੇਲੇ ਸਾਡੇ ਘਰ ਨੀਵੇਂ ਕਰਨ ਵਾਲਿਆਂ ਨੂੰ ਸਾਡੇ ਗਰੀਬਾਂ ਦਾ ਘਰ ਨਹੀਂ ਦਿਸਦੇ ਵੋਟਾਂ ਵੇਲੇ ਅਸੀਂ ਵੀ ਇਹਨਾਂ ਨੂੰ ਪੁੱਛਾਂਗੇ। ਇਸ ਮੌਕੇ ਉੱਘੇ ਸਾਹਿਤਕਾਰ ਰਾਜਵਿੰਦਰ ਰੌਂਤਾ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਨੂੰ ਇਸ ਪਰਿਵਾਰ ਦੀ ਸਾਰ ਲੈਣ ਲਈ ਕਿਹਾ ਹੈ।