ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਹੇਜ਼ ਵਿੱਚ ਪੁਲਿਸ ਨੇ ਪਿਛਲੇ ਦਿਨੀਂ ਗਲਾ ਘੁੱਟ ਕੇ ਮਾਰੇ ਗਏ ਪੰਜਾਬੀ ਬਲਜੀਤ ਸਿੰਘ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਅਧਿਕਾਰੀ ਸ਼ਨੀਵਾਰ ਰਾਤ 10:56 ਵਜੇ ਤੋਂ ਤੁਰੰਤ ਬਾਅਦ ਬਲਜੀਤ ਸਿੰਘ ਦੀ ਮੌਤ ਦੇ ਗਵਾਹਾਂ ਅਤੇ ਜਾਣਕਾਰੀ ਲਈ ਅਪੀਲ ਕਰ ਰਹੇ ਹਨ। ਉਹ ਬਲਜੀਤ ਸਿੰਘ ਨਾਲ ਵੇਖੇ ਗਏ ਦੋ ਵਿਅਕਤੀਆਂ ਦਾ ਪਤਾ ਲਗਾਉਣਾ ਚਾਹੁੰਦੇ ਹਨ। ਜਿਕਰਯੋਗ ਹੈ ਕਿ ਇਸ 37 ਸਾਲਾ ਵਿਅਕਤੀ ਨੂੰ ਸਟੇਸ਼ਨ ਰੋਡ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸਦੇ ਅਗਲੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਨੇ ਕਤਲ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।