ਗਲਾਸਗੋ/ਲੰਡਨ (ਮਨਦੀਪ ਖਰਮੀ)

ਇੱਕ 23 ਸਾਲਾ ਵਿਅਕਤੀ, ਜਿਸਨੇ ਇੱਕ ਬੱਸ ਚਾਲਕ ਅਤੇ ਪੁਲਿਸ ਅਧਿਕਾਰੀ ਉੱਤੇ ਥੁੱਕਿਆ ਸੀ, ਜੋ ਕਿ ਦਾਅਵਾ ਕਰਦਾ ਸੀ ਕਿ ਉਸਨੂੰ ਕੋਰੋਨਵਾਇਰਸ ਹੈ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਐਕਸਬ੍ਰਿਜ ਦੇ ਗਰੋਵ ਲੇਨ ਦੇ ਰਹਿਣ ਵਾਲੇ ਵਿਲੀਅਮ ਕਾਵਲੇ ਨੂੰ ਬੁੱਧਵਾਰ (29 ਅਪ੍ਰੈਲ) ਨੂੰ ਐਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਨੇ ਦੋਸ਼ੀ ਮੰਨਦਿਆਂ ਉਸ ਨੂੰ 10 ਮਹੀਨੇ ਦੀ ਕੈਦ ਸੁਣਾਈ ਗਈ ਹੈ। ਸੋਮਵਾਰ, 20 ਅਪ੍ਰੈਲ ਨੂੰ ਕਾਵਲੇ ਉਕਸਬ੍ਰਿਜ ਬੱਸ ਸਟੇਸ਼ਨ ‘ਤੇ ਗਲਤ ਦਰਵਾਜ਼ੇ ਰਾਹੀਂ ਬੱਸ ‘ਤੇ ਚੜਿਆ। ਜਦੋਂ ਬੱਸ ਚਾਲਕ ਨੇ ਉਸਨੂੰ ਰੋਕਿਆ ਤਾਂ ਉਹ ਡਰਾਈਵਰ ‘ਤੇ ਥੁੱਕ ਕੇ ਬੱਸ ਤੋਂ ਉਤਰ ਗਿਆ।
ਡਰਾਈਵਰ ਨੇ ਪੁਲਿਸ ਨੂੰ ਦੱਸਿਆ, ਜੋ ਬੱਸ ਸਟੇਸ਼ਨ ਦੇ ਨਜ਼ਦੀਕ ਗਸ਼ਤ ‘ਤੇ ਸਨ । ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ਵਿੱਚ ਉਸਨੇ ਇੱਕ ਪੁਲਿਸ ਅਧਿਕਾਰੀ ‘ਤੇ ਥੁੱਕਿਆ ਅਤੇ ਹਿੰਸਾ ਦੀਆਂ ਧਮਕੀਆਂ ਦਿੱਤੀਆਂ, ਜਿਸ ਵਿਚ ਉਸ ਨੇ ਇਹ ਵੀ ਕਿਹਾ ਕਿ ਉਹ ਕੋਵਿਡ -19 ਨਾਲ ਸੰਕਰਮਿਤ ਹੈ।ਉਸਦੇ ਇਸ ਵਿਵਹਾਰ ਕਰਕੇ ਉਸਨੂੰ 10 ਮਹੀਨੇ ਦੀ ਕੈਦ ਦੀ ਸਜਾ ਕੀਤੀ ਗਈ ਹੈ।