ਅੰਮ੍ਰਿਤਸਰ,( ਰਜਿੰਦਰ ਰਿਖੀ)
ਪੰਜਾਬ ਸਰਕਾਰ ਅਤੇ ਸਿੱਖਿਅਾ ਵਿਭਾਗ ਦੁਅਾਰਾ ਕਰੋਨਾ ਵਾੲਿਰਸ ਕਾਰਨ ਲੱਗੇ ਹੋੲੇ ਦੇਸ਼ ਭਰ ਵਿੱਚ ਕਰਫਿੳੂ ਕਾਰਨ ਬੱਚਿਅਾਂ ਨੂੰ ਮੋਬਾੲੀਲ ਫੋਨਾਂ ਰਾਂਹੀ ਅੌਨਲਾੲੀਨ ਪੜਾੲੀ ਕਰਵਾੳੁਣਾ ਜਿੱਥੇ ਸਰਕਾਰ ਅਤੇ ਸਿੱਖਿਅਾ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ੳੁਪਰਾਲਾ ਹੈ। ੳੁੱਥੇ ਦੂਜੇ ਪਾਸੇ ਸਰਕਾਰ ਦੀ ਨਿੰਦਾ ਕਰਨੀ ਵੀ ਬਣਦੀ ਹੈ। ੳੁਹ ੲਿਸ ਕਰਕੇ ਕੇ ਅੌਨਲਾੲੀਨ ਪੜਾੲੀ ਦੇ ਨਾਮ ਤੇ ਗਰੀਬ ਪਰਿਵਾਰਾਂ ਦੇ ਬੱਚਿਅਾਂ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਦੋਗਲੀ ਨੀਤੀ ਦਾ ੲਿਸਤੇਮਾਲ ਕਰਕੇ ਵਿਤਕਰਾਂ ਕੀਤਾ ਜਾ ਰਿਹਾ।
ੳੁਕਤ ਵਿਚਾਰ ੳੁਹਨਾਂ ਗਰੀਬ ਪਰਿਵਾਰਾਂ ਨਾਲ ਸੰਬੰਧਤ ਵਿਅਕੀਅਾਂ ਨੇ ਕਹੇ ਜਿੰਨਾਂ ਦੇ ਬੱਚਿਅਾਂ ਕੋਲ ਮੋਬਾੲੀਲ ਨਾਂ ਹੋਣ ਕਾਰਨ ਪੜਨ ਤੋਂ ਵਾਂਝੇ ਬੈਠੇ ਅਾਪਣੀ ਕਿਸਮਤ ਨੂੰ ਕੋਸ ਰਹੇ ਹਨ। ੲਿਸ ਮੌਕੇ ਬੱਚਿਅਾਂ ਵਿੱਚ ਰਾਵਲਪਰੀਤ ਸਿੰਘ, ਸ਼ਰੂਤੀ ਚੌਹਾਨ ਅੈਚ.ਪੀ,ਗੁਰਵੀਰ,ਮਹਿਕਪਰੀਤ,ਅਤੇ ਹੋਰ ਹਾਜਰ ਸਨ। ਬੱਚਿਅਾਂ ਦੇ ਮਾਪਿਅਾਂ ਜਿੰਨਾਂ ਵਿੱਚ ਮਨਿੰਦਰਜੀਤ ਸਿੰਘ ਬਾਬਾ ਬਕਾਲਾ ਸਾਹਿਬ,ਤਰਸੇਮ ਸਿੰਘ ਖਾਲਸਾ,ਬਲਜੀਤ ਕੌਰ ਗੁਰਮੀਤ ਕੌਰ,ਗੁਰਪੀ੍ਤ ਸਿੰਘ,ਅਾਦਿ ਹੋਰਾਂ ਨੇ ਅਾਪਣੇ ਬੱਚਿਅਾਂ ਦੇ ਭਵਿੱਖ ਪ੍ਤੀ ਚਿੰਤਤ ਹੁੰਦਿਅਾਂ ਕਿਹਾ ਕਿ ਜਿੰਨਾਂ ਬੱਚਿਅਾਂ ਕੋਲ ਮੋਬਾੲੀਲ ਫੋਨ ਹਨ । ੳੁਹ ਤਾਂ ਅੌਨਲਾੲੀਨ ਮਿਲਣ ਵਾਲੇ ਸਕੂਲੀ ਕੰਮ ਕਰ ਰਹੇ ਹਨ । ਪ੍ੰਤੂ ਸਾਡੇ ਬੱਚਿਅਾਂ ਕੋਲ ਮੋਬਾੲੀਲ ਨਾਂ ਹੋਣ ਕਾਰਨ ਪੜਾੲੀ ਨਹੀਂ ਕਰ ਰਹੇ। ੳੁਹਨਾਂ ਪੰਜਾਬ ਸਰਕਾਰ ਪਾਸੋਂ ੲਿੱਕ ਸਵਾਲ ਦਾ ਜਵਾਬ ਮੰਗਦਿਅਾਂ ਕਿਹਾ ਕਿ ਹੁਣ ਅਾਪ ਜੀ ਗਰੀਬ ਪਰਿਵਾਰਾਂ ਦੇ ਧੁੰਦਲੇ ਹੋ ਰਹੇ ਭਵਿੱਖ ਬਾਰੇ ਸੋਚੋਗੇ ਜਾਂ ਫਿਰ ਅਾਪ ਜੀ ਨੇ ਪਹਿਲਾਂ ਹੀ ੲਿਹ ਸਭ ਸੋਚਕੇ ਅੌਨਲਾੲੀਨ ਪੜਾੲੀ ਸ਼ੁਰੂ ਕਰਵਾੲੀ ਕਿ ਗਰੀਬ ਨੇ ਪੜਕੇ ਕੀ ਕਰਨਾ । ਕਰਫਿੳੂ ਲੱਗਾ ਹੋਣ ਕਾਰਨ ਬੱਚਿਅਾਂ ਨੂੰ ਪੈੱਨ ਕਾਪੀਅਾਂ ਖਰੀਦਣ ਮੌਕੇ ਭਾਰੀ ਪੇ੍ਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅਸੀਂ ਅਾਪਣੇ ਬੱਚਿਅਾਂ ਨੂੰ ਮਹਿੰਗੇ ਫੋਨ ਕਿੱਥੋਂ ਲੈ ਕੇ ਦੇੲੀੲੇ। ਸਾਰੇ ਕੰਮ ਕਾਜ ਬੰਦ ਪੲੇ ਹੋਣ ਕਾਰਨ ਘਰਾਂ ਵਿੱਚ ਰੋਟੀ ਦੇ ਲਾਲੇ ਪੲੇ ਹੋੲੇ ਹਨ।ਗਰੀਬ ਬੱਚਿਅਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਪਾਸੋਂ ਜੋਰਦਾਰ ਲਫਜਾਂ ਵਿੱਚ ਮੰਗ ਕਰਦਿਅਾਂ ਕਿਹਾ ਕਿ ਜਾਂ ਤਾਂ ਸਾਡੇ ਬੱਚਿਅਾਂ ਨੂੰ ਵੀ ਮੋਬਾੲੀਲ ਫੋਨ ਦਿੱਤੇ ਜਾਣ ਅਤੇ ਜਾਂ ਫਿਰ ਤੁਰੰਤ ਅੌਨਲਾੲੀਨ ਪੜਾੲੀ ਬੰਦ ਕੀਤੀ ਜਾਵੇ।